ਅਜਨਾਲਾ ''ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ, ਕਿਸਾਨਾਂ ਨੇ ਮੇਨ ਚੌਂਕ ਕੀਤਾ ਪੂਰਨ ਤੌਰ ''ਤੇ ਬੰਦ
Monday, Dec 30, 2024 - 10:05 AM (IST)
ਅਜਨਾਲਾ (ਬਾਠ) : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੱਦੇ 'ਤੇ 'ਪੰਜਾਬ ਬੰਦ' ਦੇ ਸੱਦੇ ਨੂੰ ਅਜਨਾਲਾ 'ਚ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆਇਆ। ਅੱਤ ਦੀ ਠੰਡ 'ਚ ਅੱਜ ਤੜਕਸਾਰ ਕੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂਆਂ ਨੇ ਸਥਾਨਕ ਮੇਨ ਚੌਂਕ ਅਜਨਾਲਾ 'ਚ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪੰਜਾਬ ਬੰਦ ਦੇ ਸੱਦੇ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਹੋ ਗਿਆ ਔਖਾ! ਬਚਣ ਲਈ ਪੜ੍ਹ ਲਓ ਇਹ Advisory
ਉਨ੍ਹਾਂ ਦੱਸਿਆ ਕਿ ਇਸ ਬੰਦ ਦੇ ਸੱਦੇ ਦੌਰਾਨ ਜਿਹੜੇ ਲੋੜਵੰਦ ਲੋਕ ਜਿਵੇਂ ਕਿ ਕਿਸੇ ਨੇ ਏਅਰਪੋਰਟ ਜਾਣਾ ਹੈ, ਕਿਸੇ ਨੇ ਮੈਡੀਕਲ ਸਹੂਲਤ ਲਈ ਜਾਣਾ ਹੈ, ਕਿਸੇ ਦਾ ਵਿਆਹ-ਸ਼ਾਦੀ ਦਾ ਪ੍ਰੋਗਰਾਮ ਹੈ, ਉਸ ਨੂੰ ਰੋਕਿਆ ਨਹੀਂ ਜਾਵੇਗਾ। ਉਪਰੰਤ ਉਨ੍ਹਾਂ ਸਾਰੇ ਹੀ ਸ਼ਹਿਰ ਵਾਸੀਆਂ ਅਤੇ ਨਾਲਾ ਤਹਿਸੀਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
ਇਸ ਮੌਕੇ ਸੁਖਜਿੰਦਰ ਸਿੰਘ ਹਰੜ ਜੋਨ ਪ੍ਰਧਾਨ, ਰੁਪਿੰਦਰ ਸਿੰਘ ਮੁਹਾਰ ਪ੍ਰਧਾਨ, ਜਰਨੈਲ ਸਿੰਘ ਕੈਸੀਅਰ, ਵਾਈਸ ਪ੍ਰਧਾਨ ਸਰਬਜੀਤ ਸਿੰਘ ਮੁਹਾਰ, ਗੁਰਬਾਜ਼ ਸਿੰਘ ਸਰਾਂ, ਪਰਮਜੀਤ ਸਿੰਘ, ਕਸ਼ਮੀਰ ਸਿੰਘ ਸਰਾਂ ਅਮਰੀਕ ਸਿੰਘ ਮੁਹਾਰ, ਜਸਮੇਲ ਸਿੰਘ ਮੁਹਾਰ ਆਦਿ ਹਾਜ਼ਰ ਸਨ।