ਅਜਨਾਲਾ ਤੋਂ ਵੱਡੀ ਖ਼ਬਰ : ਲਕਸ਼ਮੀ ਨਾਰਾਇਣ ਮੰਦਰ ’ਚ ਚੋਰਾਂ ਵੱਲੋਂ ਪਵਿੱਤਰ ਗੀਤਾ ਦੀ ਬੇਅਦਬੀ

Wednesday, Dec 22, 2021 - 01:33 PM (IST)

ਅਜਨਾਲਾ ਤੋਂ ਵੱਡੀ ਖ਼ਬਰ : ਲਕਸ਼ਮੀ ਨਾਰਾਇਣ ਮੰਦਰ ’ਚ ਚੋਰਾਂ ਵੱਲੋਂ ਪਵਿੱਤਰ ਗੀਤਾ ਦੀ ਬੇਅਦਬੀ

ਅਜਨਾਲਾ (ਗੁਰਜੰਟ) - ਅਜਨਾਲਾ ਦੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਅੱਜ ਸਵੇਰੇ ਚੋਰਾਂ ਵੱਲੋਂ ਚੋਰੀ ਕਰਨ ਦੀ ਨੀਅਤ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਅਤੇ ਪਵਿੱਤਰ ਗੀਤਾ ਨੂੰ ਥੱਲੇ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਲਕਸ਼ਮੀ ਨਾਰਾਇਣ ਮੰਦਰ ਦੇ ਪੰਡਿਤ ਸਵਾਮੀ ਸੱਤਿਆ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਸਾਢੇ ਚਾਰ ਵਜੇ ਦੇ ਕਰੀਬ ਛੱਤ ਤੋਂ ਥੱਲੇ ਮੰਦਰ ਵਿਚ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼

ਇਸ ਨੂੰ ਦੇਖ ਕੇ ਉਸ ਨੇ ਜਦੋਂ ਗੁਆਂਢੀਆਂ ਨੂੰ ਆਵਾਜ਼ ਮਾਰੀ ਤਾਂ ਉਨ੍ਹਾਂ ਦੇ ਘਰਾਂ ਨੂੰ ਵੀ ਤਾਲੇ ਲੱਗੇ ਹੋਏ ਸਨ। ਪੰਡਿਤ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਉਸ ਨੇ ਮੰਦਰ ਦੇ ਅੰਦਰ ਜਾ ਕੇ ਦੇਖਿਆ ਤਾਂ ਅੰਦਰੋਂ ਦੋ ਵਾਲੀਆਂ, ਇਕ ਮੋਟਰਸਾਈਕਲ ਅਤੇ ਗਊਸ਼ਾਲਾ ਦੀ ਗੋਲਕ ਆਦਿ ਚੋਰੀ ਹੋ ਚੁੱਕੇ ਸਨ‍। ਚੋਰਾਂ ਵੱਲੋਂ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਮੂਰਤੀ, ਭਗਵਤ ਗੀਤਾ ਅਤੇ ਹੋਰ ਧਾਰਮਿਕ ਕਿਤਾਬਾਂ ਵੀ ਥੱਲੇ ਸੁੱਟ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਹੋਈ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਦੇ ਜਾਗਣ ’ਤੇ ਮੁਲਜ਼ਮ ਫਰਾਰ


       


author

rajwinder kaur

Content Editor

Related News