ਪੰਚਾਇਤੀ ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ
Thursday, May 21, 2020 - 11:34 AM (IST)
ਅਜਨਾਲਾ (ਬਾਠ) : ਪੁਲਸ ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਬੱਲੜ੍ਹਵਾਲ ਅਬਾਦੀ ਬਾਬਾ ਗੱਮ ਚੁੱਕ ਅਤੇ ਅਬਾਦੀ ਬਾਬਾ ਸੋਹਣ ਸਿੰਘ ਦੇ ਮੌਜੂਦਾ ਸਰਪੰਚਾਂ 'ਤੇ ਪਿੰਡ ਦੇ ਸਾਬਕਾ ਸਰਪੰਚ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਕਤਲ ਦੀ ਵਜ੍ਹਾ ਪੰਚਾਇਤੀ ਵੋਟਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ : ਬੇਰਹਿਮੀ ਨਾਲ ਬਜ਼ੁਰਗ ਦਾ ਕਤਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮ੍ਰਿਤਕ ਦੇ ਭਤੀਜੇ ਬਲਜੀਤ ਸਿੰਘ ਅਤੇ ਜਗੀਰ ਸਿੰਘ ਨੇ ਦੱਸਿਆ ਕਿ ਸਾਡਾ ਚਾਚਾ ਮੋਰ ਸਿੰਘ ਜੋ ਕਿ ਪਿੰਡ ਬੱਲੜ੍ਹਵਾਲ ਦਾ ਸਾਬਕਾ ਸਰਪੰਚ ਹੈ, ਉਹ ਬੁੱਧਵਾਰ ਆਪਣੇ ਸਹੁਰੇ ਘਰ ਗਿਆ ਸੀ ਤੇ ਉਥੇ ਮੌਜੂਦਾ ਸਰਪੰਚਾਂ ਪੁੰਨਣ ਸਿੰਘ, ਬਿੱਟਾ ਸਿੰਘ ਅਤੇ ਚਾਚੇ ਦੀ ਸਾਲੇਹਾਰ ਛਿੰਦੀ ਅਤੇ ਉਸ ਦੇ ਬੇਟੇ ਸੋਨੂੰ ਵਲੋਂ ਮੋਰ ਸਿੰਘ ਨੂੰ ਮਾਰ ਦਿੱਤਾ ਗਿਆ। ਇਸ ਸਬੰਧੀ ਐੱਸ.ਐੱਚ.ਓ. ਅਜਨਾਲਾ ਇੰਸ. ਸਤੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਰ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਿਰ ਚੜ੍ਹ ਕੇ ਬੋਲ ਰਿਹੈ ਖਾਕੀ ਦਾ ਨਸ਼ਾ, ਮਾਸੂਮ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ