ਬੀ. ਐੱਸ. ਐੱਫ ਹੱਥ ਲੱਗੀ ਵੱਡੀ ਸਫਲਤਾ : 9 ਪੈਕਟ ਹੈਰੋਇਨ ਸਮੇਤ ਅਫੀਮ ਬਰਾਮਦ (ਵੀਡੀਓ)

Thursday, Jun 21, 2018 - 12:54 PM (IST)

ਭਿੰਡੀ ਸੈਦਾ/ਅਜਨਾਲਾ  (ਗੁਰਜੰਟ/ਰਮਨਦੀਪ) : ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਨਜ਼ਦੀਕ ਪੈਂਦੀ ਬੀ. ਪੀ. ਓ ਕੱਕੜ ਤੋਂ ਅੱਜ ਬੀ. ਐੱਸ. ਐੱਫ ਦੇ ਜਵਾਨਾਂ ਵਲੋਂ 9 ਪੈਕਟ ਹੈਰੋਇਨ ਤੇ 100 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸੂਤਰਾਂ ਮੁਤਾਬਕ ਅੱਜ ਦੁਪਹਿਰ ਬੀ. ਐੱਸ. ਐੱਫ ਦੀ 17 ਬਟਾਲੀਅਨ ਦੇ ਜਵਾਨਾਂ ਵਲੋਂ ਕੰਡਿਆਲੀ ਤਾਰ ਤੋਂ ਪਾਰ ਪਾਕਿਸਤਾਨ ਵਾਲੀ ਸਾਈਡ ਤੋਂ ਸਰਚ ਦੌਰਾਨ ਕਰੀਬ 500, 500 ਗ੍ਰਾਮ ਦੇ 9 ਪੈਕਟ ਹੈਰੋਇਨ ਤੇ 100 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕੇ 'ਚੋਂ ਬੀ. ਐੱਸ. ਐੱਫ ਦੇ ਅਧਕਾਰੀਆਂ ਵਲੋਂ ਸਰਚ ਕੀਤੀ ਜਾ ਰਹੀ ਹੈ।


Related News