ਅਜਨਾਲਾ ਤੇ ਰਾਜਾਸਾਂਸੀ ਹਲਕੇ ਨੂੰ ਮਜ਼ਬੂਤ ਕਰਨ ਲਈ ''ਆਪ'' ਨੇ ਕੀਤੀਆਂ ਨਵੀਆਂ ਨਿਯੁਕਤੀਆਂ : ਕੁਲਦੀਪ ਧਾਲੀਵਾਲ
Saturday, Nov 11, 2017 - 12:35 PM (IST)
ਅਜਨਾਲਾ (ਬਾਠ) - ਤਹਿਸੀਲ ਅਜਨਾਲਾ 'ਚ ਪੈਂਦੇ ਦੋਵੇਂ ਵਿਧਾਨ ਸਭਾ ਹਲਕਿਆਂ ਅਜਨਾਲਾ ਤੇ ਰਾਜਾਸਾਂਸੀ 'ਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੇਂ ਬਲਾਕਾਂ ਦੀ ਸਥਾਪਨਾ ਕਰਦਿਆਂ ਬਲਾਕ ਪੱਧਰ 'ਤੇ ਪ੍ਰਧਾਨਾਂ ਸਮੇਤ ਕੁਝ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਆਪ ਦੇ ਸੂਬਾ ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਅਜਨਾਲਾ 'ਚ ਸਥਾਪਿਤ ਕੀਤੇ ਗਏ ਪਾਰਟੀ ਬਲਾਕ ਅਜਨਾਲਾ ਦਾ ਪ੍ਰਧਾਨ ਬਿਕਰਮ ਸਿੰਘ ਉਰਧਨ ਨੂੰ, ਬਲਾਕ ਰਮਦਾਸ ਦਾ ਪ੍ਰਧਾਨ ਕੈਪਟਨ ਕਸ਼ਮੀਰ ਸਿੰਘ ਅਵਾਣ ਨੂੰ ਤੇ ਬਲਾਕ ਝੰਡੇਰ ਦੇ ਪ੍ਰਧਾਨ ਸੁਖਦਿਆਲ ਸਿੰਘ ਚੇਤਨਪੁਰਾ ਨੂੰ ਬਣਾਇਆ ਗਿਆ ਹੈ, ਜਦੋਂਕਿ ਹਲਕਾ ਰਾਜਸਾਂਸੀ ਦੇ ਬਲਾਕ ਰਾਜਾਸਾਂਸੀ ਦਾ ਪ੍ਰਧਾਨ ਬਲਵਿੰਦਰ ਸਿੰਘ ਜਗਦੇਵ ਕਲਾਂ, ਬਲਾਕ ਭਿੰਡੀ ਸੈਦਾਂ ਦਾ ਪ੍ਰਧਾਨ ਸੱਤਾ ਸਿੰਘ ਗੁਲਗੜ੍ਹ ਤੇ ਬਲਾਕ ਚੋਗਾਵਾਂ-ਲੋਪੋਕੇ ਦਾ ਪ੍ਰਧਾਨ ਗੁਰਭੇਜ ਸਿੰਘ ਬੋਪਾਰਾਏ ਨੂੰ ਨਿਯੁਕਤ ਕੀਤਾ ਗਿਆ ਹੈ।
ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਪਾਰਟੀ ਦੀ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਤੋਂ ਇਲਾਵਾ ਆਉਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 'ਚ ਪਾਰਟੀ ਨੂੰ ਜਿੱਤ ਦਿਵਾਉਣ ਲਈ ਹੁਣ ਤੋਂ ਹੀ ਜਿਥੇ ਕਮਰਕੱਸੇ ਕਰਨਗੇ, ਉਥੇ ਬਾਕੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਵੀ ਸੂਚੀਆਂ ਤਿਆਰ ਕਰਨਗੇ।
