ਸ਼ੱਕੀ ਹਲਾਤਾਂ ''ਚ ਨੌਜਵਾਨ ਦੀ ਮੌਤ, ਦਰੱਖਤ ਨਾਲ ਲਟਕਦੀ ਮਿਲੀ ਲਾਸ਼

Friday, Jul 31, 2020 - 05:31 PM (IST)

ਸ਼ੱਕੀ ਹਲਾਤਾਂ ''ਚ ਨੌਜਵਾਨ ਦੀ ਮੌਤ, ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਅਜਨਾਲਾ (ਰਜਿੰਦਰ ਹੁੰਦਲ) : ਅਜਨਾਲਾ ਦੇ ਸਰਹੱਦੀ ਪਿੰਡ ਸਾਰੰਗਦੇਵ 'ਚ ਇਕ ਨੌਜਵਾਨ ਦੀ ਦਰੱਖਤ ਨਾਲ ਲੱਟਕਦੀ ਹੋਈ ਲਾਸ਼ ਮਿਲਣ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਉਸ ਦੇ ਪੈਰ ਵੀ ਜ਼ਮੀਨ ਨਾਲ ਲੱਗ ਰਹੇ ਸਨ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁਆਢੀਆਂ 'ਤੇ ਕਤਲ ਕਰਨ ਦਾ ਦੋਸ਼ ਲਗਾਇਆ। 

ਇਹ ਵੀ ਪੜ੍ਹੋਂ : ਇਕ ਤਰਫ਼ਾ ਪਿਆਰ 'ਚ ਮੁੰਡੇ ਨੇ ਕੀਤੀਆ ਦਰਿੰਦਗੀਆਂ ਦੀਆਂ ਹੱਦਾ ਪਾਰ, ਕੁੜੀ 'ਤੇ ਸੁੱਟਿਆ ਤੇਜ਼ਾਬ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਿੱਟੂ ਸਿੰਘ (18) ਪੁੱਤਰ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀਆਂ ਨਾਲ ਵਿਵਾਦ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੇ ਕਰੀਬ ਇਕ ਸਾਲ ਪਹਿਲਾਂ ਵੀ ਬਿੱਟੂ ਨੂੰ ਜ਼ਹਿਰੀਲੀ ਦਵਾਈ ਦਿੱਤੀ ਗਈ ਪਰ ਉਹ ਬੱਚ ਗਿਆ ਪਰ ਇਸ ਵਾਰ ਉਨ੍ਹਾਂ ਨੇ ਉਸ ਨੂੰ ਜਾਨ ਤੋਂ ਮਾਰ ਹੀ ਦਿੱਤਾ। 

ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ
PunjabKesariਦੂਜੇ ਪਾਸੇ ਥਾਣਾ ਅਜਨਾਲਾ ਦੇ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਿੱਟੂ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਹੈ। ਇਸ ਸੂਚਨਾ ਦੇ ਆਧਾਰ 'ਤੇ ਤੁਰੰਤ ਉਨ੍ਹਾਂ ਨੇ ਉਥੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। 

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਜ਼ਿਲ੍ਹੇ 'ਚ ਘਾਤਕ ਹੋਇਆ ਕੋਰੋਨਾ : 71 ਨਵੇਂ ਮਾਮਲਿਆਂ ਦੀ ਪੁਸ਼ਟੀ, 4 ਦੀ ਮੌਤ


author

Baljeet Kaur

Content Editor

Related News