ਲੱਖੂਵਾਲ ''ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਦਹਿਸ਼ਤ ਦਾ ਮਾਹੌਲ

Friday, Aug 02, 2019 - 12:07 PM (IST)

ਲੱਖੂਵਾਲ ''ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਦਹਿਸ਼ਤ ਦਾ ਮਾਹੌਲ

ਅਜਨਾਲਾ (ਵਰਿੰਦਰ) : ਨੇੜਲੇ ਪਿੰਡ ਲੱਖੂਵਾਲ 'ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦ ਪਿੰਡ ਦੇ ਕੁਝ ਸਕੂਲੀ ਵਿਦਿਆਰਥੀਆਂ ਨੇ ਇਕ ਪਾਕਿਸਤਾਨੀ ਗੁਬਾਰਾ ਆਸਮਾਨ ਤੋਂ ਖੇਤਾਂ 'ਚ ਡਿੱਗਦਾ ਦੇਖਿਆ। ਵਿਦਿਆਰਥੀ ਆਸ਼ੀਸ਼ ਮਸੀਹ ਨੇ ਦੱਸਿਆ ਕਿ ਇਹ ਗੁਬਾਰਾ ਹਵਾ 'ਚ ਉਡਦਾ ਹੋਇਆ ਪਿੰਡ ਦੇ ਖੇਤਾਂ 'ਚ ਡਿੱਗਾ ਤਾਂ ਉਹ ਇਸ ਨੂੰ ਚੁੱਕ ਕੇ ਪਿੰਡ ਦੇ ਸਰਪੰਚ ਦੇ ਘਰ ਲੈ ਗਿਆ ਪਰ ਸਰਪੰਚ ਘਰ ਨਹੀਂ ਸੀ। ਆਸ਼ੀਸ਼ ਨੇ ਦੱਸਿਆ ਕਿ ਇਸ ਪਾਕਿਸਤਾਨੀ ਗੁਬਾਰੇ 'ਤੇ 'ਦਿਲ ਦਿਲ ਪਾਕਿਸਤਾਨ ਅਤੇ 14 ਅਗਸਤ ਦੀ ਮੁਬਾਰਕ' ਲਿਖਿਆ ਹੋਇਆ ਹੈ ਅਤੇ ਕੁਝ ਲਾਈਨਾਂ ਉਰਦੂ 'ਚ ਵੀ ਲਿਖੀਆਂ ਹੋਈਆਂ ਹਨ। ਇਸ ਗੁਬਾਰੇ 'ਤੇ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਵੀ ਛਪੀ ਹੋਈ ਹੈ।

ਇਸ ਸਬੰਧੀ ਐੱਸ. ਐੱਚ. ਓ. ਅਜਨਾਲਾ ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਪਰ ਅਜੇ ਤੱਕ ਇਹ ਗੁਬਾਰਾ ਉਨ੍ਹਾਂ ਨੂੰ ਨਹੀਂ ਮਿਲਿਆ, ਜਿਸ ਬਾਰੇ ਉਹ ਜਾਂਚ ਕਰ ਰਹੇ ਹਨ ਕਿ ਇਹ ਗੁਬਾਰਾ ਕਿਸ ਮਕਸਦ ਨਾਲ ਭਾਰਤੀ ਖੇਤਰ 'ਚ ਦਾਖਲ ਹੋਇਆ ਹੈ। ਇਹ ਕੋਈ ਸਾਜ਼ਿਸ਼ ਹੈ ਜਾਂ ਫਿਰ ਹਵਾ ਨਾਲ ਹੀ ਉਡ ਕੇ ਭਾਰਤ ਆ ਗਿਆ ਹੈ। ਇਸ ਦੀ ਜਾਂਚ ਉਪਰੰਤ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ।
 


author

Baljeet Kaur

Content Editor

Related News