ਲੁਟੇਰਿਆਂ ਨੇ ਔਰਤ ਨੂੰ ਕਿਚਰ ਮਾਰ ਕੇ ਕੀਤਾ ਜ਼ਖਮੀ, ਪਰਸ ਲੈ ਕੇ ਹੋਏ ਫਰਾਰ

Monday, Feb 17, 2020 - 05:43 PM (IST)

ਲੁਟੇਰਿਆਂ ਨੇ ਔਰਤ ਨੂੰ ਕਿਚਰ ਮਾਰ ਕੇ ਕੀਤਾ ਜ਼ਖਮੀ, ਪਰਸ ਲੈ ਕੇ ਹੋਏ ਫਰਾਰ

ਅਜਨਾਲਾ (ਬਾਠ) : ਅਜਨਾਲਾ 'ਚ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਸਿਵਲ ਹਸਪਤਾਲ ਨੇੜੇ ਲੁੱਟਖੋਹ ਦੀ ਨੀਅਤ ਨਾਲ ਇਕ ਰਾਹਗੀਰ ਔਰਤ ਨੂੰ ਕਿਚਰ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਕੰਵਲਜੀਤ ਕੌਰ (35) ਪੁੱਤਰੀ ਜਗੀਰ ਕੌਰ ਵਾਸੀ ਅਜਨਾਲਾ ਜੋ ਅੰਮ੍ਰਿਤਸਰ ਵਿਖੇ ਪ੍ਰਾਈਵੇਟ ਫੈਕਟਰੀ 'ਚ ਸਫਾਈ ਦਾ ਕੰਮ ਕਰਦੀ ਹੈ, ਅੱਜ ਆਪਣਾ ਕੰਮ ਖਤਮ ਕਰਕੇ ਅਜਨਾਲਾ ਮੇਨ ਚੌਂਕ ਵਿਖੇ ਬੱਸ 'ਚੋਂ ਉਤਰ ਕੇ ਵਾਪਸ ਆਪਣੇ ਘਰ ਜਾ ਰਹੀ ਸੀ। ਇਸੇ ਦੌਰਾਨ ਜਦੋਂ ਉਹ ਬੋਹੜਾ ਵਾਲਾ ਚੌਂਕ ਨੇੜੇ ਸਿਵਲ ਹਸਪਤਾਲ ਨੇੜੇ ਪੁੱਜੀ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਲੁੱਟਖੋਹ ਦੀ ਨੀਅਤ ਨਾਲ ਉਸ ਦੀ ਗਰਦਨ 'ਤੇ ਕਿਚਰ ਨਾਲ ਵਾਰ ਕੀਤਾ ਤੇ ਉਸ ਦਾ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਔਰਤ ਨੂੰ ਰਾਹਗੀਰਾਂ ਵਲੋਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੀੜਤਾ ਨੇ ਦੱਸਿਆ ਕਿ ਉਸ ਦੇ ਪਰਸ 'ਚ 5 ਹਜ਼ਾਰ ਰੁਪਏ ਦੀ ਨਗਦੀ, ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ।  


author

Baljeet Kaur

Content Editor

Related News