'ਵਾਸ਼ਿੰਗ ਮਸ਼ੀਨ' ਦਾ ਢੱਕਣ ਚੁੱਕਦੇ ਹੀ ਚਿਹਰੇ 'ਤੇ ਉੱਡੀਆਂ ਹਵਾਈਆਂ,ਦ੍ਰਿਸ਼ ਵੇਖ ਘਬਰਾਇਆ ਸਖ਼ਸ਼

Thursday, Aug 13, 2020 - 10:34 AM (IST)

'ਵਾਸ਼ਿੰਗ ਮਸ਼ੀਨ' ਦਾ ਢੱਕਣ ਚੁੱਕਦੇ ਹੀ ਚਿਹਰੇ 'ਤੇ ਉੱਡੀਆਂ ਹਵਾਈਆਂ,ਦ੍ਰਿਸ਼ ਵੇਖ ਘਬਰਾਇਆ ਸਖ਼ਸ਼

ਕੁਰਾਲੀ (ਬਠਲਾ) : ਸਥਾਨਕ ਰੇਲਵੇ ਦੇ ਇਕ ਕੁਆਰਟਰ 'ਚ ਉਸ ਸਮੇਂ ਇਕ ਵਿਅਕਤੀ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ, ਜਦੋਂ ਉਸ਼ ਨੇ ਵਾਸ਼ਿੰਗ ਮਸ਼ੀਨ ਦਾ ਢੱਕਣ ਚੁੱਕਿਆ ਤਾਂ ਦੇਖਿਆ ਕਿ ਮਸ਼ੀਨ 'ਚ ਕਈ ਫੁੱਟ ਲੰਬਾ ਅਜਗਰ ਬੈਠਾ ਹੋਇਆ ਹੈ ਅਤੇ ਇਹ ਦ੍ਰਿਸ਼ ਦੇਖ ਕੇ ਵਿਅਕਤੀ ਬੁਰੀ ਤਰ੍ਹਾਂ ਘਬਰਾ ਗਿਆ।

ਇਹ ਵੀ ਪੜ੍ਹੋ : ਸ਼ਰਮਨਾਕ : ਹਵਸ ਦੀ ਅੱਗ 'ਚ ਦਰਿੰਦਾ ਬਣਿਆ ਦਾਦਾ, ਪੋਤੀ ਨਾਲ ਖੇਡਣ ਆਈ ਮਾਸੂਮ ਨੂੰ ਬਣਾਇਆ ਸ਼ਿਕਾਰ

ਇਸ ਦੌਰਾਨ ਪਰਿਵਾਰ ਨੇ ਇਕ ਸਪੇਰੇ ਨੂੰ ਸੱਦ ਕੇ ਅਜਗਰ ਨੂੰ ਮਸ਼ੀਨ 'ਚੋਂ ਬਾਹਰ ਕੱਢਵਾਇਆ। ਇਸ ਸਬੰਧੀ ਰੇਲਵੇ ਮੁਲਾਜ਼ਮ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਨਹਾਉਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਨਹਾਉਣ ਤੋਂ ਪਹਿਲਾਂ ਉਹ ਆਪਣੇ ਕੱਪੜੇ ਲਾਹ ਕੇ ਉਨ੍ਹਾਂ ਨੂੰ ਧੋਣ ਲਈ ਵਾਸ਼ਿੰਗ ਮਸ਼ੀਨ 'ਚ ਰੱਖਣ ਚਲਾ ਗਿਆ। ਉਸ ਨੇ ਦੱਸਿਆ ਕਿ ਜਦੋਂ ਉਹ ਮਸ਼ੀਨ 'ਚ ਕੱਪੜੇ ਰੱਖਣ ਲੱਗਾ ਤਾਂ ਅਚਾਨਕ ਉਸ ਦੀ ਨਜ਼ਰ ਮਸ਼ੀਨ ਦੇ ਅੰਦਰ ਪਈ ਅਤੇ ਮਸ਼ੀਨ 'ਚ ਇੰਨਾ ਵੱਡਾ ਅਜਗਰ ਦੇਖ ਕੇ ਉਹ ਡਰ ਗਿਆ।

ਇਹ ਵੀ ਪੜ੍ਹੋ : ਦੇਵੀ-ਦੇਵਤਿਆਂ 'ਤੇ ਟਿੱਪਣੀ 'ਆਪ' ਦੇ ਜਰਨੈਲ ਨੂੰ ਪਈ ਭਾਰੀ, ਪਾਰਟੀ ਨੇ ਕੀਤਾ ਮੁਅੱਤਲ

ਇਸ ਦੌਰਾਨ ਉਸ ਨੇ ਆਪਣੇ ਪਰਿਵਾਰ ਨੂੰ ਇਧਰ-ਉਧਰ ਕੀਤਾ ਅਤੇ ਇਕ ਸਪੇਰੇ ਨੂੰ ਸੱਦਿਆ। ਇਸ ਮਗਰੋਂ ਸਪੇਰੇ ਨੇ ਆ ਕੇ ਪਹਿਲਾਂ ਮਸ਼ੀਨ ਨੂੰ ਘਰ ਤੋਂ ਬਾਹਰ ਕੱਢਵਾਇਆ ਅਤੇ ਫਿਰ ਅਜਗਰ ਨੂੰ ਫੜ੍ਹ ਕੇ ਇਕ ਪਲਾਸਟਿਕ ਦੇ ਥੈਲੇ 'ਚ ਪਾ ਲਿਆ। ਫਿਲਹਾਲ ਇਸ ਘਟਨਾ ਕਾਰਨ ਕੁਆਰਟਰ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਹ ਵੀ ਪੜ੍ਹੋ : ਡੋਪ ਟੈਸਟ ਦੇਣ ਗਏ ਨੌਜਵਾਨ ਨੇ ਮਾਰੀ ਚਲਾਕੀ, ਪਿਸ਼ਾਬ ਦੀ ਥਾਂ ਦੇ ਗਿਆ ਪਾਣੀ, ਦੁਬਾਰਾ ਜੋ ਰਿਪੋਰਟ ਆਈ...
 


author

Babita

Content Editor

Related News