ਡੋਨਾ ਹੱਤਿਆਕਾਂਡ, ਹੁਸ਼ਿਆਰਪੁਰ ਜੇਲ ''ਚ ਬੰਦ ਜੋਗਾ ਫੋਲੜੀਵਾਲ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਿਆਵੇਗੀ ਪੁਲਸ

Tuesday, Jul 31, 2018 - 11:22 AM (IST)

ਜਲੰਧਰ (ਮਹੇਸ਼)— ਦਕੋਹਾ ਨਿਵਾਸੀ ਅਜੇ ਕੁਮਾਰ ਡੋਨਾ ਦੀ 27 ਜੁਲਾਈ ਨੂੰ ਕੀਤੀ ਗਈ ਹੱਤਿਆ ਦਾ ਮਾਮਲਾ ਵਾਰਦਾਤ ਦੇ ਚੌਥੇ ਦਿਨ ਵੀ ਕਮਿਸ਼ਨਰੇਟ ਪੁਲਸ ਸੁਲਝਾਉਣ 'ਚ ਨਾਕਾਮ ਰਹੀ ਹੈ, ਹਾਲਾਂਕਿ ਪੁਲਸ ਕਾਫੀ ਗੰਭੀਰਤਾ ਨਾਲ ਇਸ ਕੇਸ ਨੂੰ ਟ੍ਰੇਸ ਕਰਨ ਵਿਚ ਜੁਟੀ ਹੋਈ ਹੈ ਪਰ ਸਫਲਤਾ ਪੁਲਸ ਦੇ ਹੱਥ ਨਹੀਂ ਲੱਗ ਰਹੀ। ਦੋਸ਼ੀ ਨਾ ਫੜੇ ਜਾਣ ਕਾਰਨ ਪੀੜਤ ਪਰਿਵਾਰ 'ਚ ਵੀ ਰੋਸ ਬਰਕਰਾਰ ਹੈ ਕਿਉਂਕਿ ਪੁਲਸ ਅਧਿਕਾਰੀਆਂ ਨੇ ਡੋਨਾ ਦਾ ਅੰਤਿਮ ਸੰਸਕਾਰ ਕਰਨ ਸਮੇਂ ਇਕ ਦਿਨ 'ਚ ਦੋਸ਼ੀ ਫੜ ਲੈਣ ਦੀ ਗੱਲ ਕਹੀ ਸੀ। 
ਪੁਲਸ ਦੁਆਰਾ ਡੋਨਾ ਹੱਤਿਆ ਕੇਸ ਨੂੰ ਲੈ ਕੇ ਸੋਮਵਾਰ ਨੂੰ ਹਰਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਰੇਡ ਕੀਤੀ ਜਾ ਰਹੀ ਹੈ। ਦੇਰ ਰਾਤ ਤੱਕ ਪੁਲਸ ਹੱਥ ਵੱਡੇ ਸੁਰਾਗ ਲੱਗ ਜਾਣ ਦੀ ਸੂਚਨਾ ਮਿਲੀ ਹੈ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ। ਇਹ ਵੀ ਪਤਾ ਲੱਗਾ ਹੈ ਕਿ ਕਮਿਸ਼ਨਰੇਟ ਪੁਲਸ ਇਸ ਮਾਮਲੇ ਵਿਚ ਹੁਸ਼ਿਆਰਪੁਰ ਜੇਲ ਵਿਚ ਸਜ਼ਾ ਕੱਟ ਰਹੇ ਜੁਗਰਾਜ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ ਨਿਵਾਸੀ ਫੋਲੜੀਵਾਲ ਥਾਣਾ ਸਦਰ ਜਲੰਧਰ ਨੂੰ ਮੰਗਲਵਾਰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਜਾ ਰਹੀ ਹੈ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਜੋਗਾ ਫੋਲੜੀਵਾਲ ਦੇ ਜ਼ਰੀਏ ਵੀ ਡੋਨਾ ਨੂੰ ਵਾਰਦਾਤ ਨਾਲ ਪਹਿਲਾਂ ਇਹ ਵੱਡੀ ਧਮਕੀ ਦਿੱਤੀ ਗਈ ਸੀ। ਪੁਲਸ ਦਾ ਸ਼ੱਕ ਹੈ ਕਿ ਜੋਗਾ ਦੇ ਕਹਿਣ 'ਤੇ ਵੀ ਡੋਨਾ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ। ਪੂਰੀ ਤਸਵੀਰ ਜੋਗਾ ਦੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਵੇਗੀ। ਜੋਗਾ 'ਤੇ ਕਈ ਥਾਣਿਆਂ ਵਿਚ ਲੁੱਟ-ਖੋਹ ਤੇ ਹੱਤਿਆ ਦੇ ਯਤਨ ਸਮੇਤ ਕਈ ਕੇਸ ਦਰਜ ਹਨ, ਜਿਸ ਕਾਰਨ ਉਹ ਕਈ ਵਾਰ ਜੇਲ ਵੀ ਜਾ ਚੁੱਕਾ ਹੈ। ਡੋਨਾ ਦੀ ਹੱਤਿਆ ਨੂੰ ਲੈ ਕੇ ਪੁਲਸ ਕਈ ਸ਼ੱਕੀ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਹਿਰਾਸਤ ਵਿਚ ਲੈ ਚੁੱਕੀ ਹੈ, ਜਿਸ ਵਿਚ ਭਾਲੂ ਗੈਂਗ ਦੇ ਨੌਜਵਾਨ ਵੀ ਸ਼ਾਮਲ ਹਨ। ਪੁਲਸ ਡੋਨਾ ਨਾਲ ਜਾਣ-ਪਛਾਣ ਰੱਖਣ ਵਾਲੇ ਹਰ ਸ਼ਖਸ 'ਤੇ ਨਜ਼ਰ ਰੱਖ ਰਹੀ ਹੈ। ਪੁਲਸ ਦੀ ਸ਼ੱਕ ਦੀ ਸੂਈ ਪੀ. ਏ. ਪੀ. ਵਿਚ ਤਾਇਨਾਤ ਏ. ਐੱਸ. ਆਈ. ਦੇ ਬੇਟੇ ਇੰਦਰਪ੍ਰੀਤ 'ਤੇ ਵੀ ਚੱਲ ਰਹੀ ਹੈ ਜੋ ਕਿ ਪਿਛਲੇ 3 ਦਿਨਾਂ ਤੋਂ ਘਰ ਤੋਂ ਭੱਜਿਆ ਹੋਇਆ ਹੈ। ਪੁਲਸ ਉਸ ਦੀ ਮਾਂ ਤੇ ਭੈਣ ਤੋਂ ਪੁੱਛਗਿੱਛ ਕਰ ਰਹੀ ਹੈ। ਉਹ ਦੋਵੇਂ ਵਾਰ-ਵਾਰ ਆਪਣੇ ਬਿਆਨ ਬਦਲ ਰਹੀਆਂ ਹਨ, ਜਿਸ ਕਾਰਨ ਪੁਲਸ ਦਾ ਸ਼ੱਕ ਸੱਚ ਵਿਚ ਬਦਲ ਰਿਹਾ ਹੈ।


Related News