ਏਅਰਪੋਰਟ 'ਤੇ ਪਿਕ ਐਂਡ ਡ੍ਰੋਪ ਕਰਨ ਦਾ ਸਮਾਂ ਨਿਰਧਾਰਿਤ, ਜਾਣੋ ਨਵੇਂ ਨਿਯਮ

11/19/2019 11:31:56 AM

ਅੰਮ੍ਰਿਤਸਰ - ਲੰਮੇ ਸਮੇਂ ਤੋਂ ਪਾਰਕਿੰਗ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਏਅਰਪੋਰਟ 'ਤੇ ਪਿਕ ਐਂਡ ਡ੍ਰੋਪ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ। ਨਿਰਧਾਰਿਤ ਕੀਤਾ ਗਿਆ ਇਹ ਸਮਾਂ 10 ਮਿੰਟ ਦਾ ਹੈ। ਪਿਕ ਐਂਡ ਡ੍ਰੋਪ ਕਰਨ ਦੇ ਸਮੇਂ 10 ਮਿੰਟ ਤੋਂ ਵੱਧ ਦਾ ਸਮਾਂ ਲੱਗਣ 'ਤੇ ਤੁਹਾਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਪਿਕ ਐਂਡ ਡ੍ਰੋਪ ਲਾਈਨ 'ਚ ਜੇਕਰ ਤੁਸੀਂ ਆਪਣੀ ਗੱਡੀ ਛੱਡ ਕੇ ਜਾਵੋਗੇ ਤਾਂ ਤੁਹਾਡੀ ਗੱਡੀ ਲਾੱਕ ਕਰ ਦਿੱਤੀ ਜਾਵੇਗੀ। ਗੱਡੀ ਛੁਡਵਾਉਣ ਦੇ ਲਈ ਤੁਹਾਨੂੰ 500 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।

ਦੱਸ ਦੇਈਏ ਕਿ ਇਹ ਸਭ ਇਸ ਕਰਕੇ ਕੀਤਾ ਗਿਆ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪਾਰਕਿੰਗ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ। ਇਹ ਮਾਮਲਾ ਜਦੋਂ ਹਵਾਬਾਜ਼ੀ ਮੰਤਰੀ ਹਰਦੀਪ ਪੂਰੀ ਕੋਲ ਪੁੱਜਾ ਤਾਂ ਉਨ੍ਹਾਂ ਨੇ ਠੇਕਾ ਬਦਲਦੇ ਹੋਏ ਨਵੇਂ ਨਿਯਮ ਲਾਗੂ ਕਰ ਦਿੱਤੇ। ਠੇਕਾ ਕੰਪਨੀ ਦੇ ਬਦਲ ਜਾਣ 'ਤੇ ਵੀ ਇਹ ਮੁਸ਼ਕਲਾਂ ਘੱਟ ਨਹੀਂ ਹੋਈਆਂ ਅਤੇ ਹੁਣ ਵੀ ਲੋਕਾਂ ਤੋਂ ਪਿਕ ਐਂਡ ਡ੍ਰੋਪ ਦੇਣ ਦੀ ਸੁਵਿਧਾ ਦੇ ਨਾਂ 'ਤੇ ਪੈਸੇ ਵਸੂਲੇ ਜਾ ਰਹੇ ਹਨ। ਕਰਿੰਦੇ 5 ਮਿੰਟ ਤੋਂ ਵੱਧ ਦਾ ਸਮਾਂ ਹੋ ਜਾਣ ਦੀ ਗੱਲ ਕਹਿ ਕੇ ਲੋਕਾਂ ਦੀ 20 ਰੁਪਏ ਦੀ ਪਰਚੀ ਕੱਟ ਰਹੇ ਹਨ। ਇਸ ਦੌਰਾਨ ਜੇਕਰ ਪਾਰਕਿੰਗ ਦੀ ਸੁਵਿਧਾ ਦੇ ਰਹੀ ਕੰਪਨੀ ਦਾ ਕਰਿੰਦਾ ਪਿਕ ਐਂਡ ਡ੍ਰੋਪ ਇਲਾਕੇ 'ਚੋਂ 5 ਮਿੰਟ ਦੱਸ ਕੇ ਤੁਹਾਡੇ ਤੋਂ 500 ਰੁਪਏ ਦਾ ਜੁਰਮਾਨਾ ਜਾਂ 20 ਰੁਪਏ ਪਾਰਕਿੰਗ ਫੀਸ ਵਸੂਲ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਤੁਸੀਂ ਏਅਰਪੋਰਟ ਅਥਾਰਿਟੀ ਨੂੰ ਕਰੋ।


rajwinder kaur

Content Editor

Related News