ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੱਧੀਂ ਰਾਤੀਂ ਅੰਦਰ ਵੜਿਆ ਨੌਜਵਾਨ, ਖੁਫ਼ੀਆ ਏਜੰਸੀਆਂ ਦੀ ਵਧੀ ਚਿੰਤਾ
Wednesday, Jan 20, 2021 - 11:18 AM (IST)
ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ ਦੇ ਭਬਾਤ ਦੇ ਗੋਦਾਮ ਖੇਤਰ ਨਾਲ ਲੱਗਦੇ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੀ ਸੁਰੱਖਿਆ ’ਚ ਸੰਨ੍ਹ ਲਗਾਉਂਦਿਆਂ ਇਕ ਨੌਜਵਾਨ ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੰਦਰ ਵੜ ਗਿਆ, ਜਿਸ ਨੂੰ ਕਾਬੂ ਕਰਕੇ ਜ਼ੀਰਕਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਇਸ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਨੌਜਵਾਨ ਹਵਾਈ ਜਹਾਜ਼ ਨਾਲ ਸੈਲਫੀ ਖਿਚਵਾਉਣ ਦੇ ਸ਼ੌਂਕ 'ਚ ਅੰਦਰ ਵੜਿਆ ਸੀ।
ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲ ਮਾਮਲੇ 'ਚ 'ਜਗਤਾਰ ਸਿੰਘ ਹਵਾਰਾ' ਦੀ ਜ਼ਮਾਨਤ ਪਟੀਸ਼ਨ ਖਾਰਜ਼
ਨੌਜਵਾਨ ਦੀ ਸ਼ਨਾਖਤ ਵਿਕਾਸ ਰਾਣਾ ਉਰਫ਼ ਕਾਕੂ (22) ਵਾਸੀ ਮਿਲਕ ਕਾਲੋਨੀ ਧਨਾਸ ਚੰਡੀਗੜ੍ਹ ਦੇ ਰੂਪ ਵੱਜੋਂ ਹੋਈ। ਨੌਜਵਾਨ ਦੇ ਏਅਰਫੋਰਸ ਸਟੇਸ਼ਨ 'ਚ ਵੜਨ ਦੀ ਘਟਨਾ ਨੇ ਏਅਰਫੋਰਸ ਅਤੇ ਖ਼ੁਫੀਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਉੱਥੇ ਹੀ ਜ਼ੀਰਕਪੁਰ ਪੁਲਸ ਵੀ ਨੇ ਇਸ ਸ਼ੱਕੀ ਨੂੰ ਆਪਣੀ ਹਿਰਾਸਤ 'ਚ ਲੈ ਕੇ ਪੁੱਛ-ਗਿਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ 'ਅਕਾਲੀ ਦਲ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਰਾਤ 2.30 ਵਜੇ ਏਅਰਫੋਰਸ ਸਟੇਸ਼ਨ ’ਚ ਵੜਿਆ
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਰਾਣਾ ਉਰਫ਼ ਕਾਕੂ (22) 18 ਜਨਵਰੀ ਦੀ ਤੜਕੇ 2.30 ਵਜੇ ਏਅਰਫੋਰਸ ਸਟੇਸ਼ਨ ਚੰਡੀਗੜ੍ਹ ਦੇ ਭਬਾਤ ਦੇ ਗੋਦਾਮ ਖੇਤਰ ਵੱਲੋਂ ਕੰਧ ਟੱਪ ਕੇ ਅੰਦਰ ਵੜ ਗਿਆ ਸੀ। ਜਿਵੇਂ ਹੀ ਉਹ ਏਅਰਫੋਰਸ ਸਟੇਸ਼ਨ 'ਚ ਦਾਖ਼ਲ ਹੋਇਆ, ਉੱਥੇ ਮੌਜੂਦ ਗਸ਼ਤ ਕਰ ਰਹੇ ਏਅਰਫੋਰਸ ਦੇ ਸੁਰੱਖਿਆ ਮੁਲਾਜ਼ਮਾਂ ਨੇ ਕੁੱਝ ਹਰਕਤ ਮਹਿਸੂਸ ਕੀਤੀ। ਬਾਅਦ 'ਚ ਏਅਰਫੋਰਸ ਮੁਲਾਜ਼ਮਾਂ ਨੂੰ ਯਕੀਨ ਹੋ ਗਿਆ ਕਿ ਸਟੇਸ਼ਨ ਦੇ ਅੰਦਰ ਇਕ ਵਿਅਕਤੀ ਹੈ। ਏਅਰਫੋਰਸ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉੱਚ ਅਫ਼ਸਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਏਅਰਫੋਰਸ ਪੁਲਸ ਨੂੰ ਸੱਦ ਲਿਆ ਗਿਆ।
ਇਹ ਵੀ ਪੜ੍ਹੋ : ਹੁਣ 'ਨਿਹੰਗ' ਨੇ ਕੁੱਤੇ ਦੀ ਧੌਣ 'ਚ ਮਾਰਿਆ ਧਾਰਦਾਰ ਹਥਿਆਰ, CCTV 'ਚ ਕੈਦ ਹੋਇਆ ਮੰਜ਼ਰ
ਟਰੱਕ ’ਤੇ ਕਲੀਨਰ ਹੈ ਨੌਜਵਾਨ
ਪੁਲਸ ਅਨੁਸਾਰ ਨੌਜਵਾਨ ਟਰੱਕ 'ਤੇ ਕੰਡਕਟਰ ਦਾ ਕੰਮ ਕਰਦਾ ਹੈ, ਜੋ ਗੋਦਾਮ ਖੇਤਰ 'ਚ ਸਮਾਨ ਲੈ ਕੇ ਆਇਆ ਸੀ, ਜਿਸ ਨੇ ਇਹ ਕੰਮ ਸਿਰਫ ਹਵਾਈ ਜਹਾਜ਼ ਨਾਲ ਸੈਲਫੀ ਲੈਣ ਦੇ ਸ਼ੌਂਕ ਲਈ ਕੀਤਾ ਸੀ। ਸ਼ੱਕੀ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਏਅਰਫੋਰਸ ਪੁਲਸ ਨੇ ਉਕਤ ਨੌਜਵਾਨ ਨੂੰ ਜ਼ੀਰਕਪੁਰ ਪੁਲਸ ਦੇ ਹਵਾਲੇ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਖ਼ਿਲਾਫ਼ ਏਅਰਫੋਰਸ ਦੇ ਉੱਚ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ