ਏਅਰ ਇੰਡੀਆ 31 ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਨ ਕਰੇਗੀ ਸ਼ੁਰੂ
Friday, Oct 11, 2019 - 12:26 AM (IST)

ਅੰਮ੍ਰਿਤਸਰ (ਇੰਦਰਜੀਤ) - ਏਅਰ ਇੰਡੀਆ ਏਅਰਲਾਇੰਸ 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਨ ਸ਼ੁਰੂ ਕਰ ਰਹੀ ਹੈ। ਇਹ ਉਡਾਨ ਮੁੰਬਈ ਤੋਂ ਅੰਮ੍ਰਿਤਸਰ ਹੋ ਕੇ ਲੰਡਨ ਪੁੱਜੇਗੀ। ਜਾਣਕਾਰੀ ਦਿੰਦਿਆਂ ਏਅਰ ਇੰਡੀਆ ਦੇ ਜਰਨਲ ਮੈਨੇਜਰ ਆਰ. ਕੇ. ਨੇਗੀ ਨੇ ਦੱਸਿਆ ਕਿ ਉਕਤ ਉਡਾਨ ਸੰਖਿਆ ਨੰਬਰ 685/165 ਬਾਅਦ ਦੁਪਹਿਰ 1:30 ਵਜੇ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚ ਕੇ ਵਾਪਸ 3:10 ਵਜੇ ਲੰਡਨ ਰਵਾਨਾ ਹੋਵੇਗੀ।