ਸਰਕਾਰੀ ਨੌਕਰੀ ਲੈਣ ਦੇ 17 ਸਾਲਾਂ ਬਾਅਦ ਏਅਰ ਇੰਡੀਆ ਦਾ ਪਾਇਲਟ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Friday, Apr 14, 2023 - 09:57 AM (IST)

ਸਰਕਾਰੀ ਨੌਕਰੀ ਲੈਣ ਦੇ 17 ਸਾਲਾਂ ਬਾਅਦ ਏਅਰ ਇੰਡੀਆ ਦਾ ਪਾਇਲਟ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਡੇਰਾਬੱਸੀ (ਅਨਿਲ) : ਏਅਰ ਇੰਡੀਆ ਦੇ ਪਾਇਲਟ ਵੱਲੋਂ 17 ਸਾਲ ਪਹਿਲਾਂ ਪੱਛੜੀ ਸ਼੍ਰੇਣੀ ਦਾ ਸਰਟੀਫ਼ਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ਸਬੰਧੀ ਲੋੜੀਂਦੇ ਮਾਮਲੇ 'ਚ ਡੇਰਾਬੱਸੀ ਪੁਲਸ ਨੇ ਦੋਸ਼ੀ ਪਾਇਲਟ ਨੂੰ ਇੰਦਰਾ ਗਾਂਧੀ ਹਵਾਈ ਅੱਡਾ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਪਾਇਲਟ ਅਮਿਤ ਪੁੱਤਰ ਯਸਦੇਵ ਵਾਸੀ ਪਿੰਡ ਭਵਾਤ ਥਾਣਾ ਜ਼ੀਰਕਪੁਰ ਦੇ ਤੌਰ ’ਤੇ ਹੋਈ ਹੈ, ਜਿਸ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ SGPC ਚੋਣਾਂ ਨੂੰ ਲੈ ਕੇ ਚਰਚਾਵਾਂ, ਅਧਿਕਾਰੀਆਂ ਨੂੰ ਦਿੱਤੇ ਗਏ ਇਹ ਨਿਰਦੇਸ਼

ਡੇਰਾਬੱਸੀ ਪੁਲਸ ਨੇ ਉਕਤ ਮਾਮਲੇ ਸਬੰਧੀ 18 ਜਨਵਰੀ, 2022 ਨੂੰ ਆਈ. ਪੀ. ਸੀ. ਦੀ ਧਾਰਾ-199 ਅਤੇ 420 ਤਹਿਤ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਸਾਲ 2006 ਦਾ ਹੈ, ਜਿਸ 'ਚ ਦਰਖ਼ਾਸਤ ਕਰਤਾ ਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਦੋਸ਼ੀ ਨੇ ਸਾਲ 2006 'ਚ ਨਾਨ ਕਰੀਮੀ ਲੈਅਰ ਤਹਿਤ ਓ. ਬੀ. ਸੀ. ਦਾ ਸਰਟੀਫ਼ਿਕੇਟ (ਘੱਟ ਆਮਦਨ ਦੇ ਵਸੀਲਿਆ ਤੋਂ ਪੱਛੜੀ ਸ਼੍ਰੇਣੀ ਦਾ ਸਰਟੀਫ਼ਿਕੇਟ) ਲੈਣ ਵਾਸਤੇ ਤਹਿਸਾਲਦਾਰ ਡੇਰਾਬੱਸੀ ਕੋਲ ਬਿਨੈ ਕੀਤਾ ਸੀ।

ਇਹ ਵੀ ਪੜ੍ਹੋ : IPL ਮੈਚ ਨੂੰ ਲੈ ਕੇ ਮੋਹਾਲੀ ਵਾਸੀਆਂ ਲਈ ਜ਼ਰੂਰੀ ਖ਼ਬਰ, 13 ਅਪ੍ਰੈਲ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਪ੍ਰਮਾਣ ਪੱਤਰ ਲੈਣ ਲਈ ਸ਼ਰਤ ਸੀ ਕਿ ਸਾਰੇ ਵਸੀਲਿਆਂ ਤੋਂ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੀ, ਜਦੋਂ ਕਿ ਉਕਤ ਵਿਅਕਤੀ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਕਿਤੇ ਜ਼ਿਆਦਾ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਉਕਤ ਦੋਸ਼ੀ ਕਿਸੇ ਵੀ ਤਫ਼ਤੀਸ 'ਚ ਸ਼ਾਮਲ ਨਹੀਂ ਹੋਇਆ। ਆਖ਼ਰ ਪੁਲਸ ਨੇ ਐੱਲ. ਓ. ਸੀ. ਜਾਰੀ ਕਰਨ ਲਈ ਜ਼ਿਲ੍ਹਾ ਪੁਲਸ ਮੁਖੀ ਨੂੰ ਲਿਖਿਆ। ਐੱਲ. ਓ. ਸੀ. ਜਾਰੀ ਹੋਣ ’ਤੇ ਪੁਲਸ ਨੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News