ਪੰਜਾਬ ਵਾਸੀਆਂ ਲਈ Good News, ਹੋ ਗਿਆ ਵੱਡਾ ਐਲਾਨ

Thursday, Dec 05, 2024 - 09:50 AM (IST)

ਅੰਮ੍ਰਿਤਸਰ/ਨਵੀਂ ਦਿੱਲੀ: ਹਵਾਈ ਸਫ਼ਰ ਕਰਨ ਦੇ ਚਾਹਵਾਨ ਪੰਜਾਬੀਆਂ ਦੇ ਲਈ ਅਹਿਮ ਖ਼ਬਰ ਹੈ। ਏਅਰ ਇੰਡੀਆ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ 27 ਦਸੰਬਰ 2024 ਤੋਂ ਅੰਮ੍ਰਿਤਸਰ ਤੋਂ ਬੈਂਕਾਕ ਅਤੇ ਬੈਂਗਲੁਰੂ ਲਈ ਸਿੱਧੀਆਂ ਫ਼ਲਾਈਟਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੇਵਾਵਾਂ ਹਫ਼ਤੇ ਵਿਚ ਚਾਰ ਦਿਨ ਉਪਲਬਧ ਹੋਣਗੀਆਂ। ਹੁਣ ਲੋਕ Boeing 737 Max 8 ਰਾਹੀਂ ਪੰਜਾਬ ਤੋਂ ਬੈਂਕਾਕ ਜਾਂ ਬੈਂਗਲੁਰੂ ਜਾ ਸਕਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਵੇਖੋ ਸ਼ਡੀਊਲ

ਅੰਮ੍ਰਿਤਸਰ-ਬੈਂਕਾਕ ਸੇਵਾ (ਹਫ਼ਤੇ ਵਿਚ 4 ਦਿਨ):

ਅੰਮ੍ਰਿਤਸਰ ਤੋਂ ਬੈਂਕਾਕ: ਸਵੇਰੇ 10:40 ਤੋਂ ਸ਼ਾਮ 5:00 ਵਜੇ (ਫਲਾਈਟ IX168)

ਬੈਂਕਾਕ ਤੋਂ ਅੰਮ੍ਰਿਤਸਰ: ਸ਼ਾਮ 6:00 ਵਜੇ - ਰਾਤ 9:30 ਵਜੇ (ਫਲਾਈਟ IX167)

ਅੰਮ੍ਰਿਤਸਰ-ਬੈਂਗਲੁਰੂ ਸੇਵਾ (ਹਫ਼ਤੇ ਵਿਚ 4 ਦਿਨ)

ਬੈਂਗਲੁਰੂ ਤੋਂ ਅੰਮ੍ਰਿਤਸਰ: ਸਵੇਰੇ 5:55 ਤੋਂ ਸਵੇਰੇ 9:20 ਵਜੇ (ਫਲਾਈਟ IX1975)

ਅੰਮ੍ਰਿਤਸਰ ਤੋਂ ਬੈਂਗਲੁਰੂ: ਦੁਪਹਿਰ 11:30 - 2:45 ਵਜੇ (ਫਲਾਈਟ IX1976)

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ

ਇਹ ਸੇਵਾਵਾਂ ਬੋਇੰਗ 737 ਮੈਕਸ 8 ਜਹਾਜ਼ਾਂ ਰਾਹੀਂ ਸੰਚਾਲਿਤ ਕੀਤੀਆਂ ਜਾਣਗੀਆਂ, ਜੋ ਯਾਤਰੀਆਂ ਨੂੰ ਵਧੇਰੇ ਆਰਾਮ ਅਤੇ ਬਿਹਤਰ ਅਨੁਭਵ ਪ੍ਰਦਾਨ ਕਰਨਗੀਆਂ।

ਨੋਟ: ਇਸ ਸਮਾਂ ਸੂਚੀ ਬਦਲਾਅ ਹੋ ਸਕਦੇ ਹਨ। ਏਅਰ ਇੰਡੀਆ ਐਕਸਪ੍ਰੈਸ ਦੀ ਇਹ ਨਵੀਂ ਪਹਿਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਬਿਹਤਰ ਕਨੈਕਟੀਵਿਟੀ ਵਿਕਲਪ ਪ੍ਰਦਾਨ ਕਰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News