ਏਅਰ ਇੰਡੀਆ ਕੋਲ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਉਡਾਣ ਦੀ ਨਹੀਂ ਕੋਈ ਯੋਜਨਾ

10/11/2019 3:31:42 PM

ਚੰਡੀਗੜ੍ਹ (ਲਲਨ) : ਏਅਰ ਇੰਡੀਆ ਦੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਹ ਕਹਿਣਾ ਹੈ ਏਅਰ ਇੰਡੀਆ ਦੇ ਵਪਾਰ ਅਤੇ ਮਾਰਕੀਟ ਪਲਾਨਿੰਗ ਜਨਰਲ ਮੈਨੇਜਰ ਰਾਮਬਾਬੂ ਸੀ. ਦਾ। ਉਨ੍ਹਾਂ ਦੱਸਿਆ ਕਿ 4 ਮਹੀਨੇ ਪਹਿਲਾਂ ਏਅਰ ਇੰਡੀਆ ਵੱਲੋਂ ਇਕ ਸਰਵੇ ਕਰਵਾਇਆ ਗਿਆ ਸੀ, ਜਿਸ ਦੌਰਾਨ ਪਤਾ ਚੱਲਿਆ ਕਿ ਸ਼ਹਿਰ ਤੋਂ ਕਾਫ਼ੀ ਗਿਣਤੀ 'ਚ ਲੋਕ ਆਸਟਰੇਲੀਆ ਅਤੇ ਲੰਡਨ 'ਚ ਰਹਿੰਦੇ ਹਨ। ਅਜਿਹੇ 'ਚ ਹਾਲੇ ਪ੍ਰਪੋਜ਼ਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਦੌਰਾਨ ਯੂਰਪੀ ਦੇਸ਼ਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ 2020 'ਚ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ।

ਏਅਰ ਇੰਡੀਆ 31 ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਨ ਸ਼ੁਰੂ ਕਰੇਗੀ
ਏਅਰ ਇੰਡੀਆ ਏਅਰਲਾਇੰਸ 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਨ ਸ਼ੁਰੂ ਕਰ ਰਹੀ ਹੈ। ਇਹ ਉਡਾਨ ਮੁੰਬਈ ਤੋਂ ਅੰਮ੍ਰਿਤਸਰ ਹੋ ਕੇ ਲੰਡਨ ਪੁੱਜੇਗੀ। ਜਾਣਕਾਰੀ ਦਿੰਦਿਆਂ ਏਅਰ ਇੰਡੀਆ ਦੇ ਜਨਰਲ ਮੈਨੇਜਰ ਆਰ. ਕੇ. ਨੇਗੀ ਨੇ ਦੱਸਿਆ ਕਿ ਉਕਤ ਉਡਾਨ ਸੰਖਿਆ ਨੰਬਰ 685/165 ਬਾਅਦ ਦੁਪਿਹਰ 1:30 ਵਜੇ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚ ਕੇ ਵਾਪਸ 3:10 ਵਜੇ ਲੰਡਨ ਰਵਾਨਾ ਹੋਵੇਗੀ।

ਸਟੈਂਸਟੇਡ ਲੰਡਨ ਤੋਂ ਅੰਮ੍ਰਿਤਸਰ ਦਾ ਕਿਰਾਇਆ
ਇਕਨਾਮਿਕ                                   431 ਪਾਊਂਡ
ਇਕ ਪਾਸੇ ਦਾ ਕਿਰਾਇਆ                   278 ਪਾਊਂਡ
ਬਿਜ਼ਨੈੱਸ ਕਿਰਾਇਆ                       1528 ਪਾਊਂਡ                    
ਇਕ ਪਾਸੇ ਦਾ ਕਿਰਾਇਆ                  1101 ਪਾਊਂਡ                                                      

ਅੰਮ੍ਰਿਤਸਰ-ਪਟਨਾ ਸਾਹਿਬ ਫਲਾਈਟਸ 27 ਅਕਤੂਬਰ
ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਏਅਰ ਇੰਡੀਆ ਵੱਲੋਂ 27 ਅਕਤੂਬਰ ਤੋਂ ਉਡਾਣ ਸ਼ੁਰੂ ਹੋਵੇਗੀ। ਇਹ ਉਡਾਣ ਹਫ਼ਤੇ 'ਚ ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਣ ਭਰੇਗੀ। ਉਨ੍ਹਾਂ ਦੱਸਿਆ ਕਿ ਇਹ ਉਡਾਣ ਪਟਨਾ ਤੋਂ ਸਵੇਰੇ 10:55 ਵਜੇ ਉਡਾਣ ਭਰੇਗੀ ਅਤੇ ਅੰਮ੍ਰਿਤਸਰ 13:15 ਵਜੇ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਇਹ ਉਡਾਣ 14:55 ਵਜੇ ਉਡਾਣ ਭਰੇਗੀ ਅਤੇ ਪਟਨਾ 15:05 ਵਜੇ ਪਹੁੰਚੇਗੀ। ਇਸ ਉਡਾਣ ਦਾ ਕਿਰਾਇਆ 1299 ਰੁਪਏ ਤੋਂ ਸ਼ੁਰੂ ਹੋਵੇਗਾ।

ਅੰਮ੍ਰਿਤਸਰ-ਟੋਰੰਟੋ ਦੀ ਉਡਾਣ ਦਾ ਸਰਦੀਆਂ ਦੇ ਸ਼ੈਡਿਊਲ 'ਚ ਬਦਲਾਅ
ਏਅਰ ਇੰਡੀਆ ਵਲੋਂ ਅੰਮ੍ਰਿਤਸਰ-ਦਿੱਲੀ-ਟੋਰੰਟੋ ਉਡਾਣ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਟੋਰੰਟੋ ਦੀ ਉਡਾਣ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦਿੱਲੀ-ਅੰਮ੍ਰਿਤਸਰ ਦੀ ਉਡਾਣ ਨੂੰ ਕੁਨੈਕਟ ਕੀਤਾ ਗਿਆ ਹੈ ਤਾਂ ਕਿ ਅੰਮ੍ਰਿਤਸਰ ਤੋਂ ਜਾਣ ਵਾਲੇ ਮੁਸਾਫਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਉਡਾਣ ਐਤਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਣ ਭਰੇਗੀ।


 


Anuradha

Content Editor

Related News