ਏਅਰ ਏਸ਼ੀਆ ਨੇ ਸ਼ੁਰੂ ਕੀਤੀਆਂ ਦੋ ਨਵੀਆਂ ਉਡਾਣਾਂ

Saturday, Oct 12, 2019 - 01:52 PM (IST)

ਏਅਰ ਏਸ਼ੀਆ ਨੇ ਸ਼ੁਰੂ ਕੀਤੀਆਂ ਦੋ ਨਵੀਆਂ ਉਡਾਣਾਂ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਹਾਜ਼ ਕੰਪਨੀ ਏਅਰ ਏਸ਼ੀਆ ਦੋ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਏਅਰ ਏਸ਼ੀਆ ਦੀ ਉਡਾਣ ਆਈ-5 332 ਸ਼੍ਰੀਨਗਰ-ਚੰਡੀਗੜ੍ਹ-ਮੁੰਬਈ ਵਿਚਕਾਰ ਚੱਲੇਗੀ। ਇਹ ਫਲਾਈਟ ਚੰਡੀਗੜ੍ਹ ਏਅਰਪੋਰਟ 'ਤੇ 1.45 ਵਜੇ ਉਡਾਣ ਅਤੇ ਸ਼ਾਮ ਦੇ 5.50 ਵਜੇ ਮੁੰਬਈ ਏਅਰਪੋਰਟ 'ਤੇ ਲੈਂਡ ਹੋਵੇਗੀ। ਉੱਥੇ ਹੀ ਆਈ-5 315 ਮੁੰਬਈ ਤੋਂ 8.40 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ 'ਚ ਦੁਪਹਿਰ 12.40 ਵਜੇ ਲੈਂਡ ਕਰੇਗੀ।

ਇਹ ਉਡਾਣ ਇਸ ਰੂਟ 'ਤੇ ਰੋਜ਼ਾਨਾ ਚੱਲੇਗੀ। ਉੱਥੇ ਹੀ ਦੂਜੀ ਉਡਾਣ ਆਈ-5 481 ਸ਼ਿਮਲ-ਚੰਡੀਗੜ੍ਹ-ਮੁੰਬਈ ਵਿਚਕਾਰ ਚੱਲੇਗੀ, ਜੋ 3 ਵਜੇ ਚੰਡੀਗੜ੍ਹ ਅਤੇ ਸ਼ਾਮ ਨੂੰ 6.50 ਵਜੇ ਮੁੰਬਈ ਏਅਰਪੋਰਟ 'ਤੇ ਲੈਂਡ ਕਰੇਗੀ। ਉੱਥੇ ਹੀ ਆਈ-5 482 ਉਡਾਣ ਮੁੰਬਈ ਤੋਂ 7.20 ਵਜੇ ਉਡਾਣ ਅਤੇ ਰਾਤ 11.10 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰੇਗੀ। ਉਹ ਉਡਾਣ ਵੀ ਰੋਜ਼ਾਨਾ ਇਸ ਰੂਟ 'ਤੇ ਚੱਲੇਗੀ।


author

Babita

Content Editor

Related News