ਸਮਝਦਾਰੀ ਨਾਲ ਏਡਜ਼ ਤੋਂ ਬਚਿਆ ਜਾ ਸਕਦੈ : ਡਾ. ਭਾਰਤੀ

Friday, Jan 26, 2018 - 10:51 AM (IST)

ਸਮਝਦਾਰੀ ਨਾਲ ਏਡਜ਼ ਤੋਂ ਬਚਿਆ ਜਾ ਸਕਦੈ : ਡਾ. ਭਾਰਤੀ

ਬੀੜ ਸਾਹਿਬ/ਝਬਾਲ  (ਬਖਤਾਵਰ, ਲਾਲੂਘੁੰਮਣ) - ਏਡਜ਼ ਇਕ ਲਾ-ਇਲਾਜ ਬੀਮਾਰੀ ਹੈ ਅਤੇ ਇਸ ਤੋਂ ਬਚਣ ਲਈ ਸਮਝਦਾਰੀ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਮਵੀਰ ਭਾਰਤੀ ਨੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀਆਂ ਹਦਾਇਤਾਂ 'ਤੇ ਬਲਾਕ ਝਬਾਲ ਵਿਖੇ ਜਾਗਰੂਕਤਾ ਵੈਨ ਨੂੰ ਰਵਾਨਾ ਕਰਦਿਆਂ ਕੀਤਾ। ਇਹ ਵੈਨ ਰਵਾਨਾ ਹੋਣ ਤੋਂ ਬਾਅਦ ਪਿੰਡ ਝਬਾਲ ਕਲਾਂ, ਖੁਰਦ, ਝਬਾਲ ਪੁਖਤਾ, ਬਘੇਲ ਸਿੰਘ ਵਾਲਾ, ਬਾਬਾ ਲੰਗਾਹ, ਸਵਰਗਾਪੁਰੀ, ਲਾਲੂਘੁੰਮਣ, ਮੰਨਣ ਆਦਿ ਸਮੇਤ ਕਈ ਪਿੰਡਾਂ 'ਚ ਪਹੁੰਚੀ, ਜਿਥੇ ਟੀਮ ਮੈਂਬਰਾਂ ਨੋਡਲ ਅਫ਼ਸਰ ਡਾ. ਰਮਨਜੋਤ ਕੌਰ, ਡਾ. ਸੂਰਜਪਾਲ, ਬੀ. ਈ. ਈ. ਹਰਦੀਪ ਸਿੰਘ, ਐੱਸ. ਆਈ. ਪ੍ਰਦੀਪ ਸਿੰਘ, ਮੈਡਮ ਮੀਤਾ, ਕੁਲਜੀਤ ਕੌਰ, ਜਗਵੰਤ ਕੌਰ, ਸੁਖਵਿੰਦਰ ਕੌਰ, ਸੁਖਬੀਰ ਕੌਰ ਏ. ਐੱਨ. ਐੱਮ. ਨੇ ਲੋਕਾਂ ਨੂੰ ਲਾਮਬੱਧ ਕਰਦਿਆਂ ਦੱਸਿਆ ਕਿ ਏਡਜ਼ ਤੋਂ ਬਚਣ ਲਈ ਗੈਰ ਸਰੀਰਕ ਸਬੰਧਾਂ ਤੋਂ ਬਚਣਾ ਚਾਹੀਦਾ ਤੇ ਵਰਤੀ ਹੋਈ ਸੂਈ ਸਰਿੰਜ ਦੀ ਵਰਤੋਂ ਨਹੀਂ ਕਰਨੀ ਚਾਹੀਦੀ।  ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਏਡਜ਼ ਦੇ ਸਾਰੇ ਟੈਸਟ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਕੀਤੇ ਜਾਣ ਤੋਂ ਇਲਾਵਾ ਇਸ ਦਾ ਇਲਾਜ ਵੀ ਹਸਪਤਾਲਾਂ 'ਚ ਮੁਫ਼ਤ ਲਾਗੂ ਕੀਤਾ ਹੋਇਆ ਹੈ। ਇਸ ਮੌਕੇ ਸਮੂਹ ਆਸ਼ਾ ਵਰਕਰ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ। ਜਾਗਰੂਕਤਾ ਵੈਨ ਵੱਲੋਂ ਝਬਾਲ ਸਥਿਤ ਝੁੱਗੀਆਂ-ਝੌਂਪੜੀਆਂ ਦਾ ਵੀ ਦੌਰਾ ਕੀਤਾ ਗਿਆ।


Related News