ਖੇਤੀ ਆਰਡੀਨੈਂਸ ‘ਤੇ ਮੰਤਰੀ ਰੰਧਾਵਾ ਦਾ ਵੱਡੇ ਬਾਦਲ ਨੂੰ ਲਿਖਤੀ ਮਿਹਣਾ

Wednesday, Sep 16, 2020 - 10:05 PM (IST)

ਖੇਤੀ ਆਰਡੀਨੈਂਸ ‘ਤੇ ਮੰਤਰੀ ਰੰਧਾਵਾ ਦਾ ਵੱਡੇ ਬਾਦਲ ਨੂੰ ਲਿਖਤੀ ਮਿਹਣਾ

ਚੰਡੀਗੜ੍ਹ : ਕੇਂਦਰ ਦੇ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕੇਂਦਰ ਦੇ ਇਸ ਆਰਡੀਨੈਂਸ ਕਰਕੇ ਬਾਦਲ ਧੜਾ ਵੀ ਪੂਰੀ ਤਰ੍ਹਾਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਿਆ ਹੈ। ਇਸ ਸਭ ਦੇ ਦਰਮਿਆਨ ਪੰਜਾਬ ਦੇ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਮਿਹਣਿਆਂ ਭਰੀ ਚਿੱਠੀ ਲਿੱਖੀ ਹੈ। ਬਾਦਲ ਨੂੰ ਲਿੱਖੇ ਇਸ ਪੱਤਰ ਵਿਚ ਰੰਧਾਵਾ ਨੇ ਆਖਿਆ ਹੈ ਕਿ ਪੰਜਾਬ ਅਤੇ ਪੰਜਾਬ ਦੇ ਕਿਸਾਨ ਬਹੁਤ ਔਖੇ ਸਮੇਂ ਵਿਚੋਂ ਲੰਘ ਰਹੇ ਹਨ ਜਦਕਿ ਤੁਹਾਡੀ ਭਾਈਵਾਲ ਮੋਦੀ ਸਰਕਾਰ ਸ਼ਰੇਆਮ ਕਿਸਾਨਾਂ ਦੇ ਹੱਕਾਂ 'ਤੇ ਡਾਕੇ ਮਾਰ ਰਹੀ ਹੈ। ਅਕਾਲੀ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ ਖੜ੍ਹਨ ਦੀ ਬਜਾਏ ਅੱਜ ਕੇਂਦਰ ਵਿਚ ਇਕ ਕੁਰਸੀ ਦੀ ਖਾਤਰ ਕਿਸਾਨਾਂ ਵਿਰੁੱਧ ਮੋਦੀ ਸਰਕਾਰ ਦੇ ਹੱਕ ਵਿਚ ਖੜ੍ਹੀ ਦਿਖਾਈ ਦੇ ਰਹੀ ਹੈ। 

ਇਹ ਵੀ ਪੜ੍ਹੋ :  ਵੱਡੀ ਖ਼ਬਰ : ਹਰਸਿਮਰਤ ਬਾਦਲ ਦੇ ਸਕਦੇ ਹਨ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ!

ਰੰਧਾਵਾ ਨੇ ਲਿਖਿਆ ਕਿ ਪੰਜਾਬ ਦੇ ਕਿਸਾਨ ਅਤੇ ਲੋਕਾਂ ਨੇ ਤੁਹਾਨੂੰ 5 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਹੈ। ਪੰਜਾਬ ਦੇ ਇਤਿਹਾਸ ਵਿਚ ਇਹ ਮੌਕਾ ਕਿਸੇ ਹੋਰ ਸਿਆਸੀ ਆਗੂ ਨੂੰ ਅਜੇ ਤਕ ਨਸੀਬ ਨਹੀਂ ਹੋਇਆ ਪ੍ਰੰਤੂ ਅੱਜ ਔਖੇ ਸਮੇਂ ਵਿਚ ਕਿਸਾਨਾਂ ਦੇ ਹੱਕ ਵਿਚ ਖੜਨ ਦੀ ਬਜਾਏ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਉਪਰ ਡਾਕਾ ਮਾਰਨ ਵਾਲਿਆਂ ਦੇ ਨਾਲ ਖੜ੍ਹਾ ਹੈ। 

ਇਹ ਵੀ ਪੜ੍ਹੋ :  ਕੋਰੋਨਾ ਆਫ਼ਤ ਦੌਰਾਨ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਰੰਧਾਵਾ ਨੇ ਆਖਿਆ ਕਿ ਉਸ ਸਮੇਂ ਮੇਰੇ ਮਨ ਨੂੰ ਭਾਰੀ ਠੇਸ ਪੁੱਜੀ ਜਦੋਂ ਤੁਹਾਡੇ ਵਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦਾ ਸਮਰਥਨ ਕਰਦੇ ਹੋਏ ਇਕ ਵੀਡੀਓ ਸੰਦੇਸ਼ ਪੰਜਾਬ ਦੇ ਲੋਕਾਂ ਲਈ ਜਾਰੀ ਕੀਤਾ ਗਿਆ। ਇਸ 'ਤੇ ਮੈਂ ਨਿੱਜੀ ਤੌਰ 'ਤੇ ਤੁਹਾਡੀ ਇਸ ਮਜਬੂਰੀ ਦਾ ਕਾਰਣ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੈਂ ਤੁਹਾਡੀ ਲੀਡਰਸ਼ਿਪ ਹੇਠ ਅਕਾਲੀ ਦਲ ਦੀ ਸਰਕਾਰ ਵਲੋਂ ਅਪ੍ਰੈਲ 2013 ਵਿਚ ਪਾਸ ਕੀਤੇ 'ਦਿ ਪੰਜਾਬ ਕੰਟਰੈਕਟ ਫਾਰਮਿੰਡ ਐਕਟ 2013' ਪੜ੍ਹਿਆ, ਜੋ ਕਿ ਕਾਫੀ ਹੱਦ ਤੱਕ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਨਾਲ ਹੂ-ਬ-ਬੂ ਮੇਲ ਖਾਂਦਾ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਬੀਜ ਤੁਹਾਡੇ ਵਲੋਂ ਪਾਸ ਕੀਤੇ ਸਾਲ 2013 ਵਾਲੇ ਐਕਟ ਵਿਚੋਂ ਹੀ ਮਿਲਦੇ ਹਨ। 

ਇਹ ਵੀ ਪੜ੍ਹੋ :  ਖੇਤੀ ਆਰਡੀਨੈਂਸਾਂ 'ਤੇ ਜਾਖੜ ਦੀ ਕੇਂਦਰ ਨੂੰ ਚਿਤਾਵਨੀ

ਰੰਧਾਵਾ ਨੇ ਆਖਿਆ ਕਿ ਸਾਡੇ ਸੂਬੇ ਦੀ ਆਰਥਿਕਤਾ ਖੇਤੀਬਾੜੀ ਤੇ ਨਿਰਭਰ ਹੈ ਅਤੇ ਸੂਬੇ ਦੇ ਬਹੁ ਗਿਣਤੀ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਤੁਹਾਨੂੰ ਪੰਜਾਬ ਦਾ ਸਭ ਤੋਂ ਵੱਧ ਅਤੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹਿਣ ਦਾ ਮੌਕਾ ਦਿੱਤਾ। ਅਜਿਹੇ ਵਿਚ ਤੁਹਾਡੀ ਉਸ ਸਮੇਂ ਦੀ ਸਰਕਾਰ ਦੀ ਅਜਿਹੀ ਕਿਹੜੀ ਮਜਬੂਰੀ ਸੀ ਕਿ ਤੁਸੀਂ ਬਤੌਰ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਤੌਰ 'ਤੇ ਕਿਸਾਨ ਵਿਰਧੀ ਕਾਨੂੰਨ ਲਿਆਉਣੇ ਪਏ ਅਤੇ ਪਾਸ ਕਰੇ ਪਏ। ਇਸ ਦੇ ਨਾਲ ਹੀ ਰੰਧਾਵਾ ਨੇ ਬਾਦਵ ਨੂੰ ਇਸ ਸਭ 'ਤੇ ਲੋਕਾਂ ਨੂੰ ਸਫਾਈ ਦੇਣ ਲਈ ਵੀ ਆਖਿਆ ਹੈ। 

ਇਹ ਵੀ ਪੜ੍ਹੋ :  ਸੁਖਬੀਰ ਦੇ ਅਰਡੀਨੈਂਸ ਬਿੱਲ ਵੋਟਿੰਗ ਵਾਲੇ ਬਿਆਨ 'ਤੇ 'ਤੱਤੇ' ਹੋਏ ਭਗਵੰਤ ਮਾਨ


author

Gurminder Singh

Content Editor

Related News