ਪੰਜਾਬ ਦੇ ਖੇਤੀਬਾੜੀ ਧੰਦੇ 'ਤੇ ਜਾਣੋ ਤਾਲਾਬੰਦੀ ਦਾ ਕਿੰਨਾ ਕੁ ਪਿਆ ਅਸਰ (ਵੀਡੀਓ)

Wednesday, May 13, 2020 - 03:12 PM (IST)

ਜਲੰਧਰ (ਬਿਊਰੋ) - ਤਾਲਾਬੰਦੀ ਦਾ ਅਸਰ ਹੋਰ ਕੰਮ ਧੰਦਿਆਂ ਦੇ ਨਾਲ-ਨਾਲ ਖੇਤੀਬਾੜੀ ਧੰਦੇ ਅਤੇ ਖੇਤੀ ਮਸ਼ੀਨਰੀ ਉਦਯੋਗ ’ਤੇ ਵੀ ਪੈ ਰਿਹਾ ਹੈ। ਇਸ ਵਾਰ ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਖੇਤ ਅਤੇ ਮੰਡੀਆਂ, ਦੋਵੇਂ ਥਾਂ ਹੀ ਖੱਜਲ ਖੁਆਰੀ ਕਰਕੇ ਰੱਖ ਦਿੱਤੀ ਹੈ। ਨਵੀਂ ਮੁਸੀਬਤ ਝੋਨੇ ਦੀ ਲਵਾਈ ਵੇਲੇ ਫਿਰ ਤਿਆਰ ਹੈ। ਕਿਉਂਕਿ ਹੋਰਨਾਂ ਸੂਬਿਆਂ ਤੋਂ ਆਏ ਦਿਹਾੜੀ ਮਜ਼ਦੂਰ ਤਾਲਾਬੰਦੀ 'ਚ ਥੋੜ੍ਹੀ ਢਿੱਲ ਮਿਲਣ ਤੋਂ ਬਾਅਦ ਆਪੋ ਆਪਣੇ ਸੂਬਿਆਂ ਨੂੰ ਵਹੀਰਾਂ ਘੱਤ ਰਹੇ ਹਨ। ਇਨ੍ਹਾਂ ਮਜ਼ਦੂਰਾਂ ਬਿਨਾਂ ਝੋਨੇ ਦੀ ਲਵਾਈ ਵੱਡੀ ਚੁਣੌਤੀ ਹੈ। ਇਸ ਦੌਰਾਨ ਕਈ ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਚੁੱਕੇ ਹਨ ਅਤੇ ਕਈ ਪੰਜਾਬੀ ਮਜ਼ਦੂਰਾਂ ਦੇ ਟੋਲਿਆਂ ਨੂੰ ਝੋਨਾ ਲਾਉਣ ਲਈ ਤਿਆਰ ਕਰ ਰਹੇ ਹਨ। ਇਸ ਵਿਚ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕਿਸਾਨਾਂ ਦੀ ਆਪਸ ਵਿਚ ਅਣਬਣ ਹੋ ਰਹੀ ਹੈ।

ਦੱਸ ਦੇਈਏ ਕਿ ਇਸ ਅਣਬਣ ਦਾ ਕਾਰਨ ਇਹ ਹੈ ਕਿ ਕਿਸਾਨ ਪੰਜਾਬ ਵਿਚ ਬਚੇ ਪਰਵਾਸੀ ਮਜ਼ਦੂਰਾਂ ਜਾਂ ਪੰਜਾਬੀ ਮਜ਼ਦੂਰਾਂ ਤੋਂ ਆਪਣਾ ਕੰਮ ਕਰਵਾਉਣ ਲਈ ਝੋਨੇ ਦੀ ਲਵਾਈ ਜਾਂ ਹੋਰ ਕੰਮਾਂ ਦਾ ਮਿਹਨਤਾਨਾ ਵੱਧ ਤੋਂ ਵੱਧ ਐਲਾਨ ਰਹੇ ਹਨ ਤਾਂ ਜੋ ਮਜ਼ਦੂਰ ਉਨ੍ਹਾਂ ਵੱਲ ਖਿੱਚੇ ਆਉਣ। ਹੁਣ ਝੋਨੇ ਦੀ ਲਵਾਈ ਦਾ ਮਿਹਨਤਾਨਾ ਮੁੱਲ ਕੀ ਨਿਕਲਦਾ ਹੈ ਇਹ ਤਾਂ ਵਕਤ ਹੀ ਦੱਸੇਗਾ। ਦੂਜੇ ਪਾਸੇ ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟਸ ਐਸੋਸੀਏਸ਼ਨ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਕਾਰਨ ਖੇਤੀ ਮਸ਼ੀਨਰੀ ਉਦਯੋਗ ਨੂੰ ਦੋ ਹਜ਼ਾਰ ਕਰੋੜ ਰੁਪਏ ਦਾ ਰਗੜਾ ਲੱਗਾ ਹੈ। ਤਾਲਾਬੰਦੀ ਕਾਰਨ ਕੰਮਕਾਰ ਠੱਪ ਰਹਿਣ ਕਰਕੇ ਇਸ ਖੇਤਰ ਨਾਲ ਜੁੜੇ 5 ਲੱਖ ਮਜ਼ਦੂਰਾਂ ਨੂੰ ਵੀ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’

ਪੜ੍ਹੋ ਇਹ ਵੀ ਖਬਰ - ਪਿੰਡਾਂ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਖੂਨਦਾਨ ਵੀ ਕਰਦੈ ਇਹ 'ਜਵਾਨ ਪੰਜਾਬ ਦੇ'

ਜ਼ਿਕਰਯੋਗ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੋਂ ਦੀ ਸਾਰੀ ਖੇਤੀ ਤਕਰੀਬਨ ਮਸ਼ੀਨਰੀ ’ਤੇ ਨਿਰਭਰ ਹੈ। ਪੰਜਾਬ ’ਚ ਖੇਤੀ ਮਸ਼ੀਨਰੀ ਦਾ ਕਾਰੋਬਾਰ 20 ਹਜ਼ਾਰ ਕਰੋੜ ਰੁਪਏ ਸਾਲਾਨਾ ਹੈ। ਤਾਲਾਬੰਦੀ ਕਾਰਨ ਨਾ ਤਾਂ ਨਵੇਂ ਸੰਦ ਸਮਾਨ ਬਣ ਸਕੇ ਅਤੇ ਨਾ ਹੀ ਬਾਜ਼ਾਰ ਵਿਚ ਆ ਕੇ ਕਿਸਾਨਾਂ ਤੱਕ ਪਹੁੰਚ ਸਕੇ। ਮਾਹਿਰ ਕਹਿੰਦੇ ਹਨ ਕਿ ਇਸ ਦਾ ਅਸਰ ਇਸ ਸਾਲ ਸਾਉਣੀ ਦੇ ਸੀਜ਼ਨ ਵਿਚ ਵੇਖਿਆ ਜਾ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਨੂੰ ਪੰਜਾਬ ਦੇ ਕਾਰਖਾਨੇ ਖੋਲ੍ਹਣ ਦੀ ਆਗਿਆ ਲਈ ਵਾਰ-ਵਾਰ ਕਹਿ ਵੀ ਰਹੇ ਹਨ। ਸਭ ਉਡੀਕ ਵਿਚ ਨੇ ਕੇ ਕਦ ਸਭ ਕੰਮਕਾਰ ਖੁੱਲ੍ਹਣ ਅਤੇ ਤਰੱਕੀ ਦਾ ਪਹੀਆ ਦੁਬਾਰਾ ਰਫ਼ਤਾਰ ਫੜ ਸਕੇ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....

ਪੜ੍ਹੋ ਇਹ ਵੀ ਖਬਰ - ਮੋਦੀਖਾਨੇ ਵਾਲ਼ਾ ਦੌਲਤ ਖ਼ਾਂ ਲੋਧੀ

ਪੜ੍ਹੋ ਇਹ ਵੀ ਖਬਰ - ਆੜੂ ਅਤੇ ਆਲੂ ਬੁਖਾਰੇ ਦਾ ਨਹੀਂ ਮਿਲ ਰਿਹਾ ਵਾਜਬ ਮੁੱਲ
 


author

rajwinder kaur

Content Editor

Related News