ਖੇਤੀ ਬਿੱਲਾਂ ਖ਼ਿਲਾਫ਼ ਇੱਕ ਹੋਰ ਭਾਜਪਾ ਆਗੂ ਵਲੋਂ ਮੋਦੀ ਨੂੰ ਝਟਕਾ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

09/26/2020 6:14:50 PM

ਕੋਟਕਪੂਰਾ (ਨਰਿੰਦਰ ਬੈੜ): ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਿਸਾਨ ਵਿਰੋਧੀ ਬਿੱਲ ਗਰਦਾਨਦੇ ਹੋਏ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ ਜੌੜਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਮਹਿੰਦਰ ਸਿੰਘ ਜੌੜਾ ਨੇ ਕਿਹਾ ਕਿ ਉਹ ਪਿਛਲੇ 12 ਸਾਲਾਂ ਤੋਂ ਪਾਰਟੀ ਪ੍ਰਤੀ ਜਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਪਾਰਟੀ ਦਾ ਜੋ ਵੀ ਹੁਕਮ ਆਇਆ ਸਿਰ ਮੱਥੇ ਰੱਖ ਕੇ ਸਿਰੇ ਚਾੜਿਆ ਪਰ ਅੱਜ ਭਾਜਪਾ ਸਰਕਾਰ ਦਾ ਰਵੱਈਆ ਦੇਖਕੇ ਮਨ ਬਹੁਤ ਦੁੱਖੀ ਹੋਇਆ।

ਇਹ ਵੀ ਪੜ੍ਹੋ: ਫ਼ੌਜੀ ਨੌਜਵਾਨ ਜਸਵੰਤ ਸਿੰਘ ਚੀਨ ਸਰਹੱਦ 'ਤੇ ਸ਼ਹੀਦ, ਪਿੰਡ ਦੀ ਸੋਗ ਦੀ ਲਹਿਰ

ਉਨ੍ਹਾਂ ਕਿਹਾ ਕਿ ਪੰਜਾਬ ਲਈ ਕਿਸੇ ਵੀ ਪਾਰਟੀ ਤੋਂ ਇਨਸਾਫ ਦੀ ਉਮੀਦ ਖਤਮ ਹੋ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਦੋ ਚਾਰ ਵੱਡੇ ਘਰਾਣਿਆਂ ਦੇ ਹੀ ਢਿੱਡ ਭਰਨ ਵਾਸਤੇ ਕਿਸਾਨ ਵੀਰਾਂ ਦੇ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਮਾੜਾ ਸਮਾਂ ਹੋਰ ਕੀ ਹੋਵੇਗਾ ਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਧਰਨੇ ਲਾਉਣੇ ਪੈ ਰਹੇ ਹਨ।

ਇਹ ਵੀ ਪੜ੍ਹੋ:  ਦੁਖਦ ਖ਼ਬਰ: ਰਜਬਾਹੇ 'ਚ ਨਹਾਉਣ ਗਏ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ,ਸਦਮੇ 'ਚ ਪਰਿਵਾਰ


Shyna

Content Editor

Related News