ਬਕਾਇਆ ਤਨਖਾਹਾਂ ਸਬੰਧੀ ਟੋਲ ਕੰਪਨੀ ਤੇ ਵਰਕਰਾਂ ''ਚ ਸਿਰੇ ਚੜ੍ਹਿਆ ਸਮਝੋਤਾ

Wednesday, Jun 16, 2021 - 08:11 PM (IST)

ਬਕਾਇਆ ਤਨਖਾਹਾਂ ਸਬੰਧੀ ਟੋਲ ਕੰਪਨੀ ਤੇ ਵਰਕਰਾਂ ''ਚ ਸਿਰੇ ਚੜ੍ਹਿਆ ਸਮਝੋਤਾ

ਭਵਾਨੀਗੜ੍ਹ(ਵਿਕਾਸ)- ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਅਤੇ ਟੋਲ ਕੰਪਨੀ ਵਿਚਾਲੇ ਕਾਲਾਝਾੜ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅਦਾਇਗੀ ਸਬੰਧੀ ਇੱਕ ਸਮਝੋਤਾ ਮੀਟਿੰਗ ਹੋਈ। ਮੀਟਿੰਗ 'ਚ ਟੋਲ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਟੋਲ ਕੰਪਨੀ ਵਲੋਂ ਜਨਰਲ ਮੈਨੇਜਰ ਪੀਯੂਸ਼ ਗਾਂਧੀ, ਭਰਤ ਰਾਣਾ, ਆਯੂਬ ਖਾਨ ਸਮੇਤ ਕੰਪਨੀ ਮੈਨੇਜਮੈਂਟ ਹਾਜਰ ਹੋਈ। ਸਮਝੋਤੇ ਤਹਿਤ ਟੋਲ ਕੰਪਨੀ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਪੰਜ ਮਹੀਨਿਆਂ ਦੀ ਉਜਰਤਾਂ ਦੇ ਬਕਾਏ ਦੀ 45 ਲੱਖ 64 ਹਜ਼ਾਰ 295 ਰੁਪਏ ਕਰਮਚਾਰੀਆਂ ਦੇ ਸਿੱਧੇ ਬੈਂਕ ਖਾਤਿਆਂ 'ਚ ਜਮਾਂ ਕਰਵਾਏ। ਯੂਨੀਅਨ ਆਗੂ ਦਰਸ਼ਨ ਸਿੰਘ ਲਾਡੀ ਨੇ ਇਸਨੂੰ ਟੋਲ ਪਲਾਜ਼ਾ ਕਰਮਚਾਰੀਆਂ ਦੇ ਏਕੇ ਦੀ ਜਿੱਤ ਕਰਾਰ ਦਿੰਦੇ ਹੋਏ ਆਖਿਆ ਕਿ ਆਪਣੇ ਹੱਕਾਂ ਅਤੇ ਹੋਰ ਜਾਇਜ਼ ਮੰਗਾਂ ਨੂੰ ਲੈ ਟੋਲ ਵਰਕਰਜ਼ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਮਝੋਤੇ ਤੋਂ ਬਾਅਦ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਵੱਲੋਂ ਭੁੱਖ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ ਪਰੰਤੂ ਕਰਮਚਾਰੀ ਡਿਊਟੀਆਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨੇ 'ਤੇ ਬੈਠੇ ਰਹਿਣਗੇ। ਇਸ ਮੌਕੇ ਟੋਲ ਪਲਾਜ਼ਾ ਯੂਨੀਅਨ ਦੇ ਦਵਿੰਦਰਪਾਲ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ ਜੈਜੀ,  ਗੁਰਧਿਆਨ ਸਿੰਘ, ਨਰੈਣ ਸਿੰਘ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਨਾਜਰ ਖਾਨ, ਸਲੀਮ ਖਾਨ, ਕੁਲਦੀਪ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਪਰਵਿੰਦਰ ਸਿੰਘ, ਨਾਜਰ ਸਿੰਘ, ਨਾਜਿਮ ਸਿੰਘ, ਰੰਗੀ ਸਿੰਘ, ਪਰਦੀਪ ਸਿੰਘ, ਜਗਵਿੰਦਰ ਸਿੰਘ, ਪ੍ਰਭੂ ਸਿੰਘ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਸਵਰਨ ਸਿੰਘ, ਗੁਰਜੀਤ ਸਿੰਘ, ਜਾਕਿਰ ਹੁਸੈਨ, ਕੁਲਵਿੰਦਰ ਸਿੰਘ, ਤੇਜਪਾਲ ਸ਼ਰਮਾ, ਸਤਾਰ ਖਾਨ ਆਦਿ ਹਾਜ਼ਰ ਸਨ।


author

Bharat Thapa

Content Editor

Related News