ਵਿਧਾਇਕ ਡਾ. ਅਗਨੀਹੋਤਰੀ ਨੇ ਕਾਂਗਰਸੀ ਵਰਕਰਾਂ ਨਾਲ ਕੀਤਾ ਵਿਚਾਰ-ਵਟਾਂਦਰਾ

Monday, Sep 25, 2017 - 10:53 AM (IST)

ਵਿਧਾਇਕ ਡਾ. ਅਗਨੀਹੋਤਰੀ ਨੇ ਕਾਂਗਰਸੀ ਵਰਕਰਾਂ ਨਾਲ ਕੀਤਾ ਵਿਚਾਰ-ਵਟਾਂਦਰਾ


ਝਬਾਲ/ਬੀੜ ਸਾਹਿਬ (ਹਰਬੰਸ ਲਾਲੂਘੁੰਮਣ, ਬਖਤਾਵਰ) - ਚੋਣਾਂ ਦੌਰਾਨ ਸੂਬਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰੇ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਗੱਲ ਦਾ ਪ੍ਰਗਟਾਵਾ ਪਿੰਡ ਝਬਾਲ ਖੁਰਦ ਦੇ ਕਾਂਗਰਸੀ ਆਗੂ ਹੈਪੀ ਲੱਠਾ ਦੀ ਅਗਵਾਈ 'ਚ ਪਿੰਡ ਵਿਖੇ ਲੋਕਾਂ ਦੀ ਮੁਸ਼ਕਲਾਂ ਸੁਣਦਿਆਂ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਾਂ 'ਚ ਵਾਧਾ ਕਰਨ ਦੇ ਨਾਲ ਸ਼ਗਨ (ਅਸ਼ੀਰਵਾਦ) ਸਕੀਮ ਤਹਿਤ ਲੜਕੀ ਨੂੰ 15 ਹਜ਼ਾਰ ਦੀ ਥਾਂ 21 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਆਟਾ-ਦਾਲ ਸਕੀਮ 'ਚ ਕਾਲਾ ਬਜ਼ਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਸਮਾਰਟ ਕਾਰਡ ਬਣਾਏ ਜਾ ਰਹੇ ਹਨ, ਪਿੰਡਾਂ ਦੇ ਸਰਵ ਪੱਖੀ ਵਿਕਾਸ, ਸੜਕਾਂ ਦੇ ਨਵੀਨੀਂਕਰਨ ਅਤੇ ਹਲਕਾ ਤਰਨਤਾਰਨ ਦੀ ਤਰੱਕੀ, ਖੁਸ਼ਹਾਲੀ ਲਈ ਬਹੁਪੱਖੀ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਡਾ. ਅਗਨੀਹੋਤਰੀ ਨੇ ਕਿਹਾ ਕਿ ਕਾਂਗਰਸ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜਿਮਨੀ ਚੋਣ ਸ਼ਾਨ ਨਾਲ ਜਿੱਤੇਗੀ। ਇਸ ਮੌਕੇ ਹੈਪੀ ਲੱਠਾ ਸੀਨੀਅਰ ਕਾਂਗਰਸੀ ਆਗੂ, ਮੈਂਬਰ ਪੰਚਾਇਤ ਮਨੋਹਰ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।  


Related News