ਅਗਰਵਾਲ ਸਭਾ ਰਜਿ ਦੀ ਹੋਈ ਅਹਿਮ ਮੀਟਿੰਗ
Monday, Jun 11, 2018 - 02:00 PM (IST)

ਚੀਮਾ ਮੰਡੀ (ਗੋਇਲ)—ਅਗਰਵਾਲ ਸਭਾ ਰਜਿ ਚੀਮਾ ਮੰਡੀ ਦੀ ਇਕ ਮੀਟਿੰਗ ਸਭਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ ਤੇ ਸਰਪ੍ਰਸਤ ਰਜਿੰਦਰ ਕੁਮਾਰ ਲੀਲੂ ਦੀ ਪ੍ਰਧਾਨਗੀ ਹੇਠ ਸ਼੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਹੋਈ। ਮੀਟਿੰਗ ਦੌਰਾਨ ਸਭਾ ਦੀਆਂ ਗਤੀਵਿਧੀਆਂ ਤੇ ਵਿਚਾਰ ਕਰਨ ਉਪਰੰਤ ਸਭਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਹਾਜ਼ਰ ਸਮੂਹ ਅਹੁਦੇਦਾਰਾਂ ਨੂੰ ਸਭਾ ਦੇ ਰਜਿਸਟਰਡ ਹੋਣ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਜਲਦੀ ਹੀ ਸਮੂਹ ਅਹੁਦੇਦਾਰਾਂ ਤੇ ਮੈਂਬਰਾ ਨੂੰ ਸਭਾ ਵੱਲੋਂ ਪਹਿਚਾਣ ਪੱਤਰ ਜਾਰੀ ਕੀਤੇ ਜਾਣਗੇ । ਮੀਟਿੰਗ ਦੌਰਾਨ ਆਂਉਦੇ ਦਿਨਾਂ 'ਚ ਸਭਾ ਵੱਲੋਂ ਇਕ ਮੁਫਤ ਮੈਡੀਕਲ ਚੈਕਅੱਪ ਲਗਾਉਣ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਸਭਾ ਵੱਲੋਂ ਸਮਾਜ ਦੀ ਬੇਹਤਰੀ ਲਈ ਹੋਰ ਵੀ ਮਸਲੇ ਵਿਚਾਰੇ ਗਏ।
ਇਸ ਮੌਕੇ ਕੇਵਲ ਕ੍ਰਿਸ਼ਨ ਦਿੜਬੇ ਵਾਲੇ, ਸਤਪਾਲ ਜਿੰਦਲ ਕੋਟੜੇ ਵਾਲੇ, ਬਿਰਛਭਾਨ ਕਣਕਵਾਲ ਵਾਲੇ, ਮੋਹਨ ਲਾਲ ਸਾਹਪੁਰ ਕਲਾਂ ਵਾਲੇ, ਸੁਰਿੰਦਰ ਕੁਮਾਰ ਛਿੰਦੀ ਬਡਬਰ ਵਾਲੇ ਆਦਿ ਹਾਜ਼ਰ ਸਨ।