ਪੰਜਾਬ ਜਿੱਤਣ ਤੋਂ ਬਾਅਦ ਹੁਣ ‘ਆਪ’ ਦਾ ਫੋਕਸ ਹਿਮਾਚਲ ਤੇ ਗੁਜਰਾਤ ’ਤੇ

Friday, Mar 11, 2022 - 01:42 AM (IST)

ਪੰਜਾਬ ਜਿੱਤਣ ਤੋਂ ਬਾਅਦ ਹੁਣ ‘ਆਪ’ ਦਾ ਫੋਕਸ ਹਿਮਾਚਲ ਤੇ ਗੁਜਰਾਤ ’ਤੇ

ਅੰਮ੍ਰਿਤਸਰ (ਵਿਸ਼ੇਸ਼)-ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਦੀ ਸਫਲਤਾ ਤੋਂ ਬਾਅਦ ਹੁਣ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਇਕ ਕਿਆਸ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਹੁਣ ਕੌਮੀ ਪੱਧਰ ਦੀ ਰਾਜਨੀਤੀ ’ਚ ਕਦਮ ਰੱਖਣਗੇ। ਪੰਜਾਬ ਦੀ ਸਫਲਤਾ ‘ਆਪ’ ਲਈ ਬੇਹੱਦ ਮਹੱਤਵਪੂਰਣ ਹੈ। ਪੰਜਾਬ ਨੂੰ ਪਲੇਟਫਾਰਮ ਬਣਾ ਕੇ ਕੇਜਰੀਵਾਲ ਕਈ ਵੱਡੇ ਕੰਮ ਕਰ ਸਕਦੇ ਹਨ। ਹੁਣ ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਕੇਜਰੀਵਾਲ ਸੀ. ਐੱਮ. ਅਹੁਦਾ ਛੱਡ ਕੇ ਕੌਮੀ ਪੱਧਰ ਦੀ ਰਾਜਨੀਤੀ ’ਚ ਖੁਦ ਨੂੰ ਸਥਾਪਤ ਕਰਨ ਦੀ ਪਲਾਨਿੰਗ ’ਤੇ ਵੀ ਕੰਮ ਕਰ ਸਕਦੇ ਹਨ। ਬੇਸ਼ੱਕ ਇਹ ਸੰਭਾਵਨਾ ਹੀ ਹੈ ਪਰ ਪੰਜਾਬ ਦੀ ਜਿੱਤ ਨਾਲ ‘ਆਪ’ ਦਾ ਜੋਸ਼ ਵਧਿਆ ਹੈ ਅਤੇ ਪਾਰਟੀ ਨੂੰ ਨਵੀਂ ਊਰਜਾ ਮਿਲੇਗੀ।

ਇਹ ਵੀ ਪੜ੍ਹੋ : ‘ਆਪ’ ਦੀ ਵੱਡੀ ਜਿੱਤ ਨੇ ਪਾਰਟੀ ’ਚ ਫੂਕੀ ਨਵੀਂ ਜਾਨ

ਵੈਸੇ ਵੀ ਇਸ ਸਮੇਂ ‘ਆਪ’ ਕਈ ਸੂਬਿਆਂ ’ਚ ਵਿਸਥਾਰ ’ਤੇ ਕੰਮ ਕਰ ਰਹੀ ਹੈ। ਇਨ੍ਹਾਂ ’ਚ ਮੁੱਖ ਰੂਪ ’ਚ ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਸੂਬੇ ਸ਼ਾਮਲ ਹਨ। ਇਨ੍ਹਾਂ ’ਚੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ’ਚ ਇਸ ਸਾਲ ਦਸੰਬਰ ਤੱਕ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਲਈ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ। 4 ਸੂਬਿਆਂ ’ਚ ਚੋਣਾਂ ਹੋਣ ਤੋਂ ਬਾਅਦ ‘ਆਪ’ ਦਾ ਹੁਣ ਇਨ੍ਹਾਂ 2 ਸੂਬਿਆਂ ’ਤੇ ਮੁੱਖ ਰੂਪ ’ਚ ਫੋਕਸ ਹੋਵੇਗਾ। ਪਾਰਟੀ ਆਗੂ ਹਿਮਾਚਲ ਅਤੇ ਗੁਜਰਾਤ ਸੂਬਿਆਂ ਦਾ ਲਗਾਤਾਰ ਦੌਰਾ ਕਰ ਕੇ ਚੋਣ ਬਿਸਾਤ ਵਿਛਾਉਣ ’ਚ ਜੁਟੇ ਰਹੇ ਹਨ। ਹੁਣ ਇਹ ਮੁਹਿੰਮ ਹੋਰ ਤੇਜ਼ ਹੋਵੇਗੀ।

ਗੁਜਰਾਤ ਦੀ ਗੱਲ ਕਰੀਏ ਤਾਂ ਪਾਰਟੀ ਵੱਲੋਂ ਸਰਗਰਮੀ ਵਧਾਉਣ ’ਤੇ ਗੁਜਰਾਤ ਦੇ ਸੂਰਤ ’ਚ ਨਗਰ ਨਿਗਮ ਚੋਣਾਂ ’ਚ ਬਿਹਤਰੀਨ ਨਤੀਜੇ ਮਿਲੇ ਹਨ। ਇਸ ਤੋਂ ਬਾਅਦ ਪਾਰਟੀ ਅਗਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹਿਤ ਹੈ। ਸੀ. ਐੱਮ. ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦੂਜੇ ਹੋਰ ਸੀਨੀਅਰ ਨੇਤਾ ਵੀ ਗੁਜਰਾਤ ’ਚ ਪੂਰਾ ਫੋਕਸ ਰੱਖ ਰਹੇ ਹਨ।

ਇਹ ਵੀ ਪੜ੍ਹੋ : ਚੋਣ ਨਤੀਜੇ ਤੋਂ ਬਾਅਦ ਛਾਇਆ ਮੋਤੀ ਮਹਿਲ ’ਚ ਸੰਨਾਟਾ

‘ਆਪ ’ ਨਾਲ ਜੁਡ਼ੇ ਨੇਤਾਵਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਗਵਰਨੈਂਸ ਮਾਡਲ ਹੁਣ ਹਰ ਸੂਬੇ ’ਚ ਲਿਜਾਇਆ ਜਾਵੇਗਾ। ਬਿਜਲੀ, ਪਾਣੀ, ਸਕੂਲ ਅਤੇ ਹਸਪਤਾਲਾਂ ਦੇ ਮੁੱਦਿਆਂ ’ਤੇ ਪੂਰੇ ਦੇਸ਼ ’ਚ ਚੋਣਾਂ ਲੜੀਆਂ ਜਾਣਗੀਆਂ। ਗੋਆ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ’ਚ ਅਗਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਵੀ ਸੰਗਠਨ ਦਾ ਵਿਸਥਾਰ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ’ਚ ਭ੍ਰਿਸ਼ਟਾਚਾਰ ਦਾ ਕਾਰੋਬਾਰ ਚੱਲਦਾ ਹੈ। ਅਜਿਹੇ ’ਚ ਹੁਣ ਉਨ੍ਹਾਂ ਸੂਬਿਆਂ ’ਚ ਵੀ ਆਮ ਆਦਮੀ ਪਾਰਟੀ ਦਿੱਲੀ ਵਾਂਗ ਇਮਾਨਦਾਰ, ਸਾਫ-ਸੁਥਰੀ ਅਤੇ ਜਨਤਾ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਵਾਲੀ ਸਰਕਾਰ ਦੇਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਹਲਕੇ ’ਚ ਪਹੁੰਚਣ ’ਤੇ ਲਾਡੀ ਸ਼ੇਰੋਵਾਲੀਆ ਦਾ ਹੋਇਆ ਢੋਲ-ਧਮੱਕੇ ਨਾਲ ਸਵਾਗਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News