ਹੜ੍ਹਾਂ ਤੋਂ ਬਾਅਦ ਪਟਿਆਲਾ ਵਾਸੀਆਂ ਲਈ ਨਵੀਂ ਮੁਸੀਬਤ, ਸਿਹਤ ਵਿਭਾਗ ਨੇ ਦਿੱਤੀ ਚਿਤਾਵਨੀ
Thursday, Jul 20, 2023 - 05:33 PM (IST)
ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ ’ਚ ਹੜ੍ਹਾਂ ਤੋਂ ਬਾਅਦ ਹੁਣ ਡੇਂਗੂ ਦੀ ਦਸਤਕ ਹੋ ਗਈ ਹੈ। ਪਟਿਆਲਾ ਸ਼ਹਿਰ ’ਚ 2 ਕੇਸ ਸਾਹਮਣੇ ਆਏ ਹਨ ਜਦੋਂ ਕਿ ਪਟਿਆਲਾ ਦਿਹਾਤੀ ’ਚ ਆਨੰਦ ਨਗਰ ਅਤੇ ਆਦਰਸ਼ਤ ਨਗਰ ’ਚ ਵੀ ਦੋ ਕੇਸ ਸਾਹਮਣੇ ਆਏ ਹਨ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 7 ਕੇਸ ਰਿਪੋਰਟ ਹੋਏ ਹਨ। ਉਨ੍ਹਾਂ ਦੱਸਿਆ ਕਿ ਜਿਥੇ ਕਿਤੇ ਵੀ ਕੇਸ ਸਾਹਮਣੇ ਆਏ ਹਨ, ਉਥੇ ਅਸੀਂ ਦਵਾਈ ਸਪਰੇਅ ਕਰ ਰਹੇ ਹਾਂ।
ਇਹ ਵੀ ਪੜ੍ਹੋ : ‘ਮੈਂ ਇਕ ਚੰਗੀ ਮਾਂ ਨਹੀਂ ਬਣ ਸਕੀ’ ਸੁਸਾਈਡ ਨੋਟ ਲਿਖ ਕੇ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਖੜ੍ਹੇ ਪਾਣੀ ਦੀ ਚੈਕਿੰਗ ਵੀ ਕਰ ਰਹੇ ਹਨ ਅਤੇ ਖੜ੍ਹਾ ਪਾਣੀ ਡੁਲਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹਨਾਂ ਘਰਾਂ ’ਚ ਪਾਣੀ ਖੜ੍ਹਾ ਮਿਲਿਆ ਹੈ, ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਦੁਬਾਰਾ ਪਾਣੀ ਖੜ੍ਹਾ ਮਿਲਿਆ ਤਾਂ ਚਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਜਾਮ ਦੀ ਚਿੰਤਾ ਨਹੀਂ, ਮੀਲਾਂ ਦੂਰ ਪਹਿਲਾਂ ਹੀ ਮਿਲ ਜਾਣਗੇ ਸੰਕੇਤ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8