ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਮਗਰੋਂ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਰੋ-ਰੋ ਦੱਸੀਆਂ ਇਹ ਗੱਲਾਂ

08/10/2023 6:51:28 PM

ਗੁਰਦਾਸਪੁਰ (ਗੁਰਪ੍ਰੀਤ)- ਬੀਤੇ ਦਿਨ ਕਬੱਡੀ ਜਗਤ ਨੂੰ ਉਸ ਵਕਤ ਵੱਡਾ ਘਾਟਾ ਪਿਆ ਜਦੋਂ ਕਬੱਡੀ ਮੈਚ ਦੌਰਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨੂੰ ਮਸਾਣਾ (ਗੁਰਦਾਸਪੁਰ) ਦੇ ਸਿਰ 'ਚ ਸੱਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਬਾ ਬਹਾਦਰ ਸਿੰਘ ਜੀ ਦੇ ਅਸਥਾਨ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਕੱਪ ਚੱਲ ਰਿਹਾ ਸੀ ਤੇ ਚੱਲਦੇ ਮੈਚ 'ਚ ਮਨੂੰ ਮਸਾਣਾ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮਨੂੰ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।

ਇਹ ਵੀ ਪੜ੍ਹੋ-  5 ਭੈਣਾਂ ਦੇ ਇਕਲੌਤੇ ਭਰਾ ਨੇ ਪਹਿਲਾਂ ਪਤਨੀ ਨੂੰ ਕੀਤਾ ਫੋਨ, ਫਿਰ ਚੁੱਕਿਆ ਉਹੀ ਕਦਮ ਜਿਸ ਦਾ ਡਰ ਸੀ

ਇਸ ਦੌਰਾਨ ਮਨੂੰ ਮਸਾਣਾ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨੂੰ ਮਸਾਣਾ ਨੂੰ ਬਚਪਨ ਤੋਂ ਹੀ ਕਬੱਡੀ ਖੇਡ ਨਾਲ ਲਗਾਅ ਸੀ। ਮਨੂੰ ਮਸਾਣਾ ਨੇ ਹੋਸ਼ ਸੰਭਾਲਦੇ ਹੀ ਕੱਬਡੀ ਜਗਤ 'ਚ ਆਪਣੇ ਪੈਰ ਪਸਾਰੇ। ਉਨ੍ਹਾਂ ਦੱਸਿਆ ਕਿ ਮਨੂੰ ਨੇ ਆਪਣੀ ਮਿਹਨਤ ਨਾਲ ਗਰੀਬ ਪਰਿਵਾਰ 'ਚੋਂ ਉਠ ਕੇ ਕੱਬਡੀ ਜਗਤ 'ਚ ਆਪਣਾ ਨਾਮ ਕਮਾਇਆ ਤੇ 35 ਸਾਲ ਦੀ ਛੋਟੀ ਉਮਰ 'ਚ ਹੀ ਵੱਡੀਆਂ ਮੱਲਾਂ ਮਾਰੀਆਂ ।  ਉਨ੍ਹਾਂ ਦੱਸਿਆ ਕਿ ਮਨੂੰ ਨੇ ਚਾਰ ਮਹੀਨੇ ਪਹਿਲਾਂ ਹੀ ਪਿਤਾ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕਿਆ ਤੇ  ਵਿਧਵਾ ਮਾਂ ਦਾ ਸਹਾਰਾ ਬਣਿਆ। ਇਸ ਤੋਂ ਬਾਅਦ ਉਸ ਨੇ ਆਪਣੇ ਵਿਆਹ ਕਰਵਾਇਆ ਤੇ ਭਰਾ ਨੂੰ ਵਿਦੇਸ਼ ਭੇਜ ਕੇ ਆਪਣਾ ਘਰਬਾਰ ਬਣਾਇਆ। ਇਕ ਸਾਲ ਪਹਿਲਾਂ ਹੀ ਪਰਮਾਤਮਾ ਨੇ ਮਨੂੰ ਨੂੰ ਬੇਟੀ ਦੀ ਦਾਤ ਨਾਲ ਨਿਵਾਜਿਆ ਸੀ। 

ਇਹ ਵੀ ਪੜ੍ਹੋ- ਕੋਠੇ ਤੋਂ ਛਾਲ ਮਾਰਨ ਵਾਲੀ ਗਰਭਵਤੀ ਔਰਤ ਨੇ ਤੋੜਿਆ ਦਮ, ਸਹੁਰੇ ਪਰਿਵਾਰ 'ਤੇ ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਮਨੂੰ ਮਸਾਣਾ ਬਹੁਤ ਹੀ ਮਿੱਠੇ ਅਤੇ ਠੰਡੇ ਸੁਭਾਅ ਦਾ ਮਾਲਕ ਸੀ। ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਹਮੇਸ਼ਾ ਆਪਣਾ ਸਰੀਰ ਬਣਾਉਣ, ਚੰਗੀ ਖੁਰਾਕ ਖਾਣ, ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਸੋਚਿਆ ਵੀ ਨਹੀਂ ਸੀ ਕਿ ਪਰਿਵਾਰ ਨੂੰ ਇਨ੍ਹਾਂ ਵੱਡਾ ਦੁਖ ਸਹਿਣਾ ਪਵੇਗਾ । ਮਨੂੰ ਮਸਾਣਾ ਨੇ ਆਪਣੇ ਦਮ ਅਤੇ ਮਹਿਨਤ ਨਾਲ ਇਸ ਖੇਡ 'ਚ ਆਪਣਾ ਨਾਮ ਕਮਾਇਆ ਸੀ। ਉਸਨੇ ਦੇਸ਼-ਵਿਦੇਸ਼ 'ਚ ਕੱਬਡੀ ਜਰੀਏ ਆਪਣੇ ਜੌਹਰ ਦਿਖਾਏ ਪਰ ਮਨੂੰ ਦਾ ਇਸ ਤਰ੍ਹਾਂ ਜਹਾਨ ਤੋਂ ਚਲੇ ਜਾਣ ਦਾ ਜੋ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। 

ਇਹ ਵੀ ਪੜ੍ਹੋ- ਦੁਬਾਈ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਸਮਾਚਾਰ ਸੁਣ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕ ਜ਼ਮੀਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News