ਏਜੰਟ ਦੀ ਗ੍ਰਿਫ਼ਤਾਰੀ ਮਗਰੋਂ RTO ਕਰਮਚਾਰੀਆਂ ਦੀ ਉੱਡੀ ਨੀਂਦ, ਕਈ ਵੱਡੇ ਮਗਰਮੱਛ ਚੜ੍ਹਨਗੇ ਪੁਲਸ ਦੇ ਹੱਥੇ

03/21/2024 3:57:50 PM

ਜਲੰਧਰ (ਰਮਨ)–ਬੀਤੇ ਦਿਨੀਂ ਫਰਜ਼ੀ ਲਾਇਸੈਂਸ ਅਤੇ ਆਰ. ਸੀ. ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਏਜੰਟ ਦੇ ਕਹਿਣ ’ਤੇ ਕੰਪਲੈਕਸ ਦੇ ਬੂਥ ਵਿਚੋਂ ਦੂਜੇ ਏਜੰਟ ਦਾ ਕੰਪਿਊਟਰ ਅਤੇ ਦਸਤਾਵੇਜ਼ ਕਬਜ਼ੇ ਵਿਚ ਲੈ ਲਏ ਗਏ ਹਨ। ਗ੍ਰਿਫ਼ਤਾਰ ਏਜੰਟ ਦੇ ਮੋਬਾਇਲ ਦੀ ਜਾਂਚ ਤੋਂ ਬਾਅਦ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਹੋਰ ਕਈ ਵੱਡੇ ਮਗਰਮੱਛ ਪੁਲਸ ਦੇ ਹੱਥੇ ਚੜ੍ਹ ਸਕਦੇ ਹਨ, ਜਿਸ ਤੋਂ ਬਾਅਦ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਪੁਲਸ ਦੀ ਕਾਰਵਾਈ ਦੇ ਡਰੋਂ ਵਿਭਾਗ ਦੇ ਕੁਝ ਕਰਮਚਾਰੀ ਛੁੱਟੀ ’ਤੇ ਚਲੇ ਗਏ ਹਨ ਅਤੇ ਅਜੇ ਤਕ ਕੰਮ ’ਤੇ ਨਹੀਂ ਪਰਤੇ। ਧੋਖਾਧੜੀ ਦੀ ਜਾਂਚ ਕਰ ਰਹੇ ਥਾਣਾ ਨੰਬਰ 8 ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ਦੇ ਮੋਬਾਇਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੋਰ ਵੀ ਰਾਜ਼ ਸਾਹਮਣੇ ਆਉਣ ਦੀ ਉਮੀਦ ਹੈ। ਗ੍ਰਿਫ਼ਤਾਰ ਏਜੰਟ ਅਰਵਿੰਦਰ ਕੁਮਾਰ ਬਿੰਦੂ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੇ ਸੰਪਰਕ ਵਿਚ ਸੀ। ਇਹੀ ਵਜ੍ਹਾ ਹੈ ਕਿ ਪੁਲਸ ਦੀ ਪੁੱਛਗਿੱਛ ਤੋਂ ਬਚਣ ਲਈ ਉਸਨੇ ਛੁੱਟੀ ਲੈ ਲਈ। ਪਤਾ ਲੱਗਾ ਹੈ ਕਿ ਵਾਹਨ ਪਾਸਿੰਗ, ਜੁਰਮਾਨਾ ਅਤੇ ਟੈਕਸ ਵਸੂਲੀ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਬੀਤੇ ਦਿਨ ਪੁਲਸ ਨੇ ਆਰ. ਟੀ. ਓ. ਦਫ਼ਤਰ ਨਾਲ ਜੁੜੇ ਇਕ ਹੋਰ ਏਜੰਟ ਦੇ ਬੂਥ ਵਿਚੋਂ ਕੰਪਿਊਟਰ ਅਤੇ ਦਸਤਾਵੇਜ਼ ਜਾਂਚ ਲਈ ਜ਼ਬਤ ਕਰ ਲਏ। ਸੂਤਰਾਂ ਦੀ ਮੰਨੀਏ ਤਾਂ 2 ਹੋਰ ਏਜੰਟਾਂ ਖ਼ਿਲਾਫ਼ ਪੁਲਸ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ, 1 ਦੀ ਹੋਈ ਦਰਦਨਾਕ ਮੌਤ

ਥਾਣਾ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਏਜੰਟ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ਨੂੰ ਦੁਬਾਰਾ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਕੁਝ ਕਾਰਡ ਖੁੱਲ੍ਹਣੇ ਬਾਕੀ ਹਨ। ਬੁੱਧਵਾਰ ਨੂੰ ਵੀ ਜਾਂਚ ਜਾਰੀ ਰਹੀ ਅਤੇ ਕੁਝ ਲੋਕਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਦੀ ਅਜਿਹੇ ਮਾਮਲਿਆਂ ਵਿਚ ਕੋਈ ਭੂਮਿਕਾ ਨਹੀਂ ਹੈ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਅੱਗੇ ਕੀ ਹੋਵੇਗਾ, ਇਹ ਜਾਂਚ ਦਾ ਵਿਸ਼ਾ ਹੈ। ਵਾਹਨ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਲਈ ਫਰਜ਼ੀ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਏਜੰਟ ਅਰਵਿੰਦਰ ਕੁਮਾਰ ਬਿੰਦੂ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਕਈ ਅਜਿਹੇ ਏਜੰਟ ਪੁਲਸ ਦੇ ਰਾਡਾਰ ’ਤੇ ਹਨ, ਜਿਨ੍ਹਾਂ ਦਾ ਕੁਨੈਕਸ਼ਨ ਫਰਜ਼ੀ ਜਾਅਲੀ ਆਰ. ਸੀ. ਬਣਾਉਣ ਵਾਲਿਆਂ ਨਾਲ ਹੈ। ਉਨ੍ਹਾਂ ਦੱਸਿਆ ਕਿ ਸੋਢਲ ਏਰੀਆ ਅਤੇ ਲੰਮਾ ਪਿੰਡ ਚੌਂਕ ਨਜ਼ਦੀਕ ਸਥਿਤ ਕੁਝ ਏਜੰਟ ਦੁਕਾਨਦਾਰ ਪੁਲਸ ਦੇ ਰਾਡਾਰ ’ਤੇ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਕਿਸਾਨੀ ਮਸਲੇ 'ਤੇ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ, ਕਿਹਾ-ਕਿਸਾਨੀ ਮੁੱਦੇ ਨੂੰ ਗੰਭੀਰਤਾ ਨਾਲ ਘੋਖਣਾ ਪਵੇਗਾ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News