ਥਾਣੇ ਬੁਲਾਉਣ ਤੋਂ ਬਾਅਦ ਘਰ ’ਚ ਨੌਜਵਾਨ ਦੀ ਹੋਈ ਮੌਤ, ਭੜਕੇ ਲੋਕਾਂ ਨੇ ਹਸਪਤਾਲ ਮੁਹਰੇ ਲਾਇਆ ਧਰਨਾ

Sunday, May 23, 2021 - 09:23 PM (IST)

ਥਾਣੇ ਬੁਲਾਉਣ ਤੋਂ ਬਾਅਦ ਘਰ ’ਚ ਨੌਜਵਾਨ ਦੀ ਹੋਈ ਮੌਤ, ਭੜਕੇ ਲੋਕਾਂ ਨੇ ਹਸਪਤਾਲ ਮੁਹਰੇ ਲਾਇਆ ਧਰਨਾ

ਬੁਢਲਾਡਾ(ਬਾਂਸਲ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਵਿਚ ਕੁੱਤੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੁਲਸ ਵਲੋਂ ਤਫਤੀਸ਼ ਲਈ ਥਾਣੇ ਬੁਲਾਉੁਣ ਤੋਂ ਬਾਅਦ ਕੁੱਝ ਸਮੇਂ ਬਾਅਦ ਘਰ ਵਿਚ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਮੁਤਾਬਕ ਮਨਪ੍ਰੀਤ (20) ਨਾਮ ਦੇ ਨੌਜਵਾਨ ਦੇ ਖਿਲਾਫ ਉਸ ਦੇ ਗੁਆਂਢੀ ਗੁਰਲਾਲ ਵਲੋਂ ਉਸ ਦੇ ਨਾਬਾਲਗ ਪੁੱਤਰ ਨੂੰ ਕੁੱਟਮਾਰ ਕਰਨ ਅਤੇ ਗਾਲੀ ਗਲੋਚ ਕਰਨ ਦੇ ਮਾਮਲੇ ਵਿਚ ਸਿਟੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ 'ਤੇ ਪੁਲਸ ਨੇ ਮਨਪ੍ਰੀਤ ਨੂੰ ਥਾਣੇ ਬੁਲਾਇਆ ਸੀ ਅਤੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਘਰ ਭੇਜ ਦਿੱਤਾ ਸੀ। ਉਸ ਨੂੰ ਸਵੇਰ ਦੇ ਸਮੇਂ ਦੁਬਾਰਾ ਆਉਣ ਲਈ ਕਿਹਾ ਗਿਆ ਸੀ ਪਰ ਘਰ ਜਾਣ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਪੁਲਸ 'ਤੇ ਕੁੱਟਮਾਰ ਕਰਨ ਅਤੇ ਘਬਰਾਉਣ ਕਾਰਨ ਮੌਤ ਦਾ ਦੋਸ਼ ਲਾਉਂਦਿਆਂ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਬਾਹਰ ਲਾਸ਼ ਰੱਖ ਕੇ ਧਰਨਾ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਡੀ.ਐੱਸ.ਪੀ ਪ੍ਰਭਜੋਤ ਕੌਰ ਬੇਲਾ ਨੇ ਹਸਪਤਾਲ ਵਿਚ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਇਨਸਾਫ ਦੇਣ ਦਾ ਭਰੋਸਾ ਦਿੱਤਾ।

PunjabKesari
ਦੂਸਰੇ ਪਾਸੇ ਐੱਸ.ਐੱਚ.ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਕੁੱਟਮਾਰ ਕਰਨ ਦੇ ਲਾਏ ਗਏ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਮਨਪ੍ਰੀਤ ਨੂੰ ਸ਼ਿਕਾਇਤ ਸੰਬੰਧੀ ਥਾਣੇ ਜ਼ਰੂਰ ਬੁਲਾਇਆ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ, ਜਿਸ ਦੀਆਂ ਥਾਣੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਘਰ ਜਾਣ ਦੀਆਂ ਫੋਟੋਆਂ ਵੀ ਕੈਦ ਹਨ। ਇਸ ਮਾਮਲੇ ਸੰਬੰਧੀ ਮਿ੍ਰਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਜਦੂਰ ਜੱਥੇਬੰਦੀਆਂ ਦੇ ਆਗੂਆਂ ਦਾ ਇਕ ਵਫਦ ਐਸ.ਪੀ ਸਤਨਾਮ ਸਿੰਘ ਨੂੰ ਮਿਲਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ।


author

Bharat Thapa

Content Editor

Related News