7 ਮਹੀਨੀਆਂ ਬਾਅਦ ਪੰਜਾਬ ਦੇ ਸਕੂਲਾਂ ''ਚ ਵਿਦਿਆਰਥੀਆਂ ਦੀਆਂ ਰੌਣਕਾਂ, ਫੁੱਲਾਂ ਨਾਲ ਹੋਇਆ ਸੁਆਗਤ

10/19/2020 5:14:41 PM

ਜਲਾਲਾਬਾਦ (ਟਿੰਕੂ ਨਿਖੰਜ,ਜਤਿੰਦਰ) - ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੀਆਂ ਰੋਣਕਾਂ 7 ਮਹੀਨੀਆਂ ਬਾਅਦ ਦੁਬਾਰਾ ਪਰਤ ਆਈਆਂ ਹਨ। 9ਵੀਂ ਤੋਂ 12 ਵੀਂ ਜਮਾਤ ਤੱਕ ਦੀਆਂ ਕਲਾਸਾਂ ਅੱਜ ਸ਼ੁਰੂ ਹੋ ਗਈਆਂ ਹਨ। ਪਿੰਡਾਂ ਦੀਆਂ ਪੰਚਾਇਤਾਂ , ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੇ ਅੱਜ ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਨੂੰ ਹਾਰ ਪਾ ਕੇ ਅਤੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਵਿਦਿਆਰਥੀਆਂ ਦਾ ਸਵਾਗਤ ਕੀਤਾ। 9ਵੀਂ ਤੋਂ 12 ਵੀਂ ਜਮਾਤ ਤੱਕ ਲਗਭਗ 15 ਲੱਖ ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਸਕੂਲ ਅਤੇ ਕੋਚਿੰਗ ਕੇਂਦਰ ਬੰਦ ਹੋਣ ਕਾਰਨ ਬੇਸ਼ਕ ਆਨਲਾਈਨ ਪੜ੍ਹਾਈ ਜਾਰੀ ਸੀ। ਪਰ ਕਈ ਸਮੱਸਿਆਵਾਂ ਨਾਲ ਵਿਦਿਆਰਥੀਆਂ ਨੂੰ ਜੂਝਣਾ ਪੈ ਰਿਹਾ ਸੀ। ਪਰ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾਂ ਹਿੱਤ ਸਕੂਲ ਖੋਲ੍ਹਣ ਦੇ ਫੈਸਲੇ ਦਾ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।

ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਤਕਰੀਬਨ 8 ਹਜ਼ਾਰ ਸਮਾਰਟ ਸਕੂਲ ਬਣਾਏ ਜਾ ਚੁੱਕੇ ਹਨ। ਇਨ੍ਹਾਂ ਸਕੂਲਾਂ 'ਚ ਪ੍ਰੋਜੈਕਟਰ , ਐਲ.ਈ.ਡੀ ਅਤੇ ਸਿੱਖਿਆ ਸਿਖਾਉਣ ਦੇ ਆਧੁਨਿਕ ਜੰਤਰ ਫਿੱਟ ਹੋ ਚੁੱਕੇ ਹਨ। ਆਨਲਾਈਨ ਪੜ੍ਹਾਈ ਵਿਚ ਰਹਿ ਗਈਆਂ ਕਮੀਆਂ ਨੂੰ ਮਾਡਰਨ ਤਰੀਕੇ ਨਾਲ ਪੂਰਾ ਕਰਵਾਇਆ ਜਾਵੇਗਾ। ਸਿਹਤ ਅਤੇ ਸਿੱਖਿਆ ਵਿਭਾਗ ਮਿਲ ਕੇ ਸਕੂਲ ਨੂੰ ਸੈਨਟਾਈਜ਼ ਕਰ ਰਹੇ ਹਨ ਅਤੇ ਪਖਾਨਿਆਂ ਅਤੇ ਸਕੂਲਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਜੋ ਵਿਦਿਆਰਥੀਆਂ ਮਾਪਿਆਂ ਤੋਂ ਸਹਿਮਤੀ ਲੈ ਕੇ ਆ ਰਹੇ ਹਨ ਹਾਲ ਦੀ ਘੜੀ ਉਨ੍ਹਾਂ ਨੂੰ ਹੀ ਕਾਲਸਾਂ ਅਟੈਡ ਕਰਵਾਇਆ ਜਾ ਰਹੀਆਂ ਹਨ। ਵਿਅਕਤੀਗਤ ਦੂਰੀ ਅਤੇ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬਾਹਰ ਸਵੇਰ ਸਮੇਂ ਹੀ ਅਧਿਆਪਕ 'ਤੇ ਪੰਚਾਇਤਾਂ ਹਾਰ ਲੈ ਕੇ ਖੜ੍ਹੇ ਸਨ। ਵਿਦਿਆਰਥੀ ਬਹੁਤ ਖੁਸ਼ ਹਨ ਕਿ ਜਿਵੇਂ ਵਿਆਹ ਵਰਗਾ ਮਾਹੌਲ ਹੋਵੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆ ਦੇ ਸਟਾਫ , ਸਰਪੰਚ ਰਵਿੰਦਰ ਸਿੰਘ  , ਪੰਚਾਇਤ ਮੈਂਬਰ ਤੇ ਪਿੰਡ ਦੇ ਪਤਵੰਤਿਆਂ ਨੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਸਕੂਲ ਖੁੱਲਣ ਤੇ ਮਾਪਿਆਂ ਨੇ ਵੀ ਸੁੱਖ ਦਾ ਸਾਹ ਲਿਆ ।


Harinder Kaur

Content Editor

Related News