ਆਖਿਰ 3 ਦਿਨਾਂ ਬਾਅਦ ਤਹਿਸੀਲ ਅੰਮ੍ਰਿਤਸਰ ''ਚ ਸ਼ੁਰੂ ਹੋਇਆ ਕੰਮ

Saturday, May 05, 2018 - 06:41 AM (IST)

ਆਖਿਰ 3 ਦਿਨਾਂ ਬਾਅਦ ਤਹਿਸੀਲ ਅੰਮ੍ਰਿਤਸਰ ''ਚ ਸ਼ੁਰੂ ਹੋਇਆ ਕੰਮ

ਅੰਮ੍ਰਿਤਸਰ, (ਜ.ਬ.)- ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਵੱਲੋਂ ਪਿਛਲੇ 3 ਦਿਨਾਂ ਤੋਂ ਕੀਤੀਆਂ ਜਾ ਰਹੀਆਂ ਹੜਤਾਲਾਂ ਤੋਂ ਬਾਅਦ ਆਖਿਰ ਸ਼ੁੱਕਰਵਾਰ ਨੂੰ ਕਰਮਚਾਰੀ ਕੰਮ 'ਤੇ ਪਰਤ ਆਏ ਅਤੇ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ 'ਚ ਸਰਕਾਰੀ ਕੰਮਕਾਜ ਪਟੜੀ 'ਤੇ ਆ ਗਿਆ, ਹਾਲਾਂਕਿ ਜੋ ਲੋਕ ਪਿਛਲੇ 3 ਦਿਨਾਂ ਤੋਂ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਇਧਰ-ਉਧਰ ਭਟਕ ਰਹੇ ਸਨ, ਉਹ ਇਸ ਡਰ ਨਾਲ ਸ਼ੁੱਕਰਵਾਰ ਨੂੰ ਵੀ ਰਜਿਸਟਰੀ ਦਫਤਰਾਂ ਵਿਚ ਨਹੀਂ ਆਏ ਕਿ ਕਿਤੇ ਫਿਰ ਤੋਂ ਹੜਤਾਲ ਨਾ ਹੋ ਜਾਵੇ। ਉਥੇ ਹੀ ਲਗਾਤਾਰ 3 ਦਿਨਾਂ ਤੱਕ ਚੱਲੀ ਹੜਤਾਲ ਕਾਰਨ ਪੂਰੇ ਰਾਜ ਵਿਚ ਮਾਲ ਵਿਭਾਗ ਨੂੰ 300 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਰਜਿਸਟਰੀਆਂ ਦੇ ਨਾਲ ਲੱਗਣ ਵਾਲੇ ਸਟੈਂਪ ਪੇਪਰ ਤੇ ਰਜਿਸਟ੍ਰੇਸ਼ਨ ਫੀਸ ਦੇ ਰੂਪ ਵਿਚ ਮਿਲਣ ਵਾਲਾ ਰੈਵੇਨਿਊ ਸਰਕਾਰ ਨੂੰ ਨਹੀਂ ਮਿਲਿਆ।


Related News