ਸੂਰਾਂ ''ਚ ਪਹਿਲੀ ਵਾਰ ਅਫਰੀਕਨ ਸਵਾਈਨ ਬੁਖਾਰ ਫੈਲਿਆ

05/08/2020 2:32:54 PM

ਲੁਧਿਆਣਾ (ਸਲੂਜਾ) : ਭਾਰਤ ਦੇ ਉਤਰ-ਪੂਰਬੀ ਰਾਜਾਂ 'ਚ ਸੂਰਾਂ 'ਚ ਪਹਿਲੀ ਵਾਰ ਅਫਰੀਕਨ ਸਵਾਈਨ ਬੁਖਾਰ ਦੇ ਫੈਲਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੈਂਕੜੇ ਸੂਰਾਂ ਦੀਆਂ ਮੌਤਾਂ ਅਤੇ ਆਰਥਿਕ ਨੁਕਸਾਨ ਹੋਇਆ ਹੈ।
ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀਸ਼ ਕੁਮਾਰ ਵਰਮਾ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਸਬੰਧੀ ਅਜੇ ਕੋਈ ਟੀਕਾ ਉਪਲਬਧ ਨਹੀਂ ਹੈ। ਇਸ ਲਈ ਬਚਾਅ ਹੀ ਇਸ ਦਾ ਉਪਾਅ ਹੈ।

ਬੀਮਾਰੀ ਦੇ ਲੱਛਣ
ਇਹ ਬੀਮਾਰੀ ਜੰਗਲੀ ਸੂਰ ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਹੁੰਦੇ, ਉਨ੍ਹਾਂ ਤੋਂ ਚਿੱਚੜਾਂ ਰਾਹੀਂ ਘਰੇਲੂ ਸੂਰਾਂ ਤੱਕ ਪਹੁੰਚਦੀ ਹੈ। ਬੀਮਾਰੀ ਦਾ ਪਸਾਰ ਪ੍ਰਭਾਵਿਤ ਸੂਰਾਂ ਤੋਂ ਅਤੇ ਅੱਧ ਪੱਕਿਆ ਭੋਜਨ ਜਾਂ ਕੂੜੇਦਾਨ ਦੀ ਗੰਦਗੀ ਖਾਣ ਨਾਲ ਹੁੰਦਾ ਹੈ। ਬੀਮਾਰੀ ਦੇ ਲੱਛਣ ਬੁਖਾਰ, ਉਲਟੀਆਂ, ਦਸਤ, ਸੁਸਤੀ, ਖਾਣਾ ਛੱਡ ਦੇਣਾ ਅਤੇ ਚਮੜੀ 'ਤੇ ਲਾਲ ਧੱਫੜ ਦੇ ਰੂਪ 'ਚ ਦਿਸਦੇ ਹਨ। ਲਾਲ ਧੱਫੜ ਸੂਰਾਂ ਦੀ ਇਕ ਹੋਰ ਬੁਖਾਰ ਦੀ ਕਿਸਮ 'ਚ ਵੀ ਹੋ ਜਾਂਦੇ ਹਨ ਜਿਸ ਦਾ ਕਿ ਟੀਕਾ ਉਪਲੱਬਧ ਹੈ। ਇਸ ਲਈ ਅਜਿਹੇ ਲੱਛਣ ਆਉਣ 'ਤੇ ਵੈਟਨਰੀ ਡਾਕਟਰ ਦੀ ਸਲਾਹ ਲੈ ਕੇ ਬੀਮਾਰੀ ਦੀ ਪਛਾਣ ਕਰ ਕੇ ਇਲਾਜ ਕਰਨਾ ਚਾਹੀਦਾ ਹੈ ਅਤੇ ਮੂੰਹ-ਖੁਰ ਬੀਮਾਰੀ ਦੇ ਟੀਕੇ ਵੀ ਲਗਵਾਉਣੇ ਚਾਹੀਦੇ ਹਨ। ਸੂਰਾਂ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਿਤ ਸ਼ਰਮਾ ਨੇ ਸੂਰ ਪਾਲਕਾਂ ਨੂੰ ਸਲਾਹ ਦਿੱਤੀ ਕਿ ਸਾਨੂੰ ਜੈਵ ਸੁਰੱਖਿਆ ਦੀ ਪਾਲਣਾ ਕਰਨੀ ਚਾਹੀਦੀ ਹੈ। ਫਾਰਮ ਵਿਚ ਬਾਹਰ ਦੀਆਂ ਗੱਡੀਆਂ, ਸੰਦ, ਓਪਰੇ ਲੋਕ ਅਤੇ ਅਵਾਰਾ ਸੂਰਾਂ ਨੂੰ ਨਾ ਆਉਣ ਦਿੱਤਾ ਜਾਵੇ।

ਸੂਰਾਂ ਦੇ ਟੀਕਾਕਰਨ ਬਾਰੇ ਦੱਸਦਿਆਂ ਡਾ.ਵਿਸ਼ਾਲ ਮਹਾਜਨ ਨੇ ਜਾਣਕਾਰੀ ਦਿੱਤੀ ਕਿ ਮੌਜੂਦਾ ਸਮੇਂ 'ਚ ਨਵੇਂ ਜਾਨਵਰ ਨਾ ਖਰੀਦੇ ਜਾਣ, ਜੇ ਕਿਸੇ ਨੇ ਖਰੀਦੇ ਹਨ ਤਾਂ 20 ਦਿਨ ਅਲੱਗ ਰੱਖੋ। ਸਾਰੇ ਪਸ਼ੂਆਂ ਨੂੰ ਸਵਾਈਨ ਬੁਖਾਰ, ਮੂੰਹ-ਖੁਰ ਅਤੇ ਗਲਘੋਟੂ ਦਾ ਟੀਕਾਕਰਨ ਕਰਨਾ ਚਾਹੀਦਾ ਹੈ।

 ਇਹ ਵੀ ਪੜ੍ਹੋ ► ਫਰੀਦਕੋਟ 'ਚ ਵੱਡੀ ਵਾਰਦਾਤ, ਘਰ 'ਚ ਦਾਖਲ ਹੋ ਕੇ ਨੌਜਵਾਨ ਦਾ ਕਤਲ  ► ਮੁੰਬਈ 'ਚ ਤਾਇਨਾਤ ਹੁਸ਼ਿਆਰਪੁਰ ਦੇ ਹੌਲਦਾਰ ਦੀ ਕੋਰੋਨਾ ਕਾਰਨ ਹੋਈ ਮੌਤ 


Anuradha

Content Editor

Related News