ਬੌਖਲਾਏ ਅਫਗਾਨਿਸਤਾਨ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਜਤਾਇਆ ਇਤਰਾਜ਼

Monday, Aug 05, 2019 - 03:24 PM (IST)

ਬੌਖਲਾਏ ਅਫਗਾਨਿਸਤਾਨ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਜਤਾਇਆ ਇਤਰਾਜ਼

ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਹਿਲਾਂ ਪਾਕਿਸਤਾਨੀ ਨਮਕ ਦੀ ਖੇਪ 'ਚੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਗਏ ਹਨ। ਇਸ ਤੋਂ ਬਾਅਦ ਅਫਗਾਨੀ ਕਿਸ਼ਮਿਸ਼ ਦੇ ਡੱਬਿਆਂ ਅਤੇ ਜਿਊਟ ਬੈਗ 'ਚੋਂ ਦਿੱਲੀ, ਸੋਨੀਪਤ ਅਤੇ ਮੁੰਬਈ 'ਚ 380 ਕਿਲੋ ਹੈਰੋਇਨ ਫੜੇ ਜਾਣ ਦੇ ਮਾਮਲੇ ਤੋਂ ਬਾਅਦ ਕਸਟਮ ਵਿਭਾਗ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈਫਰੂਟ ਦੀ 100 ਫ਼ੀਸਦੀ ਚੈਕਿੰਗ ਕਰ ਰਿਹਾ ਹੈ, ਜਿਸ ਨਾਲ ਅਫਗਾਨੀ ਅਤੇ ਭਾਰਤੀ ਵਪਾਰੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਅਤੇ ਉਹ ਕਸਟਮ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਇਸ ਮਾਮਲੇ 'ਚ ਹੁਣ ਅਫਗਾਨਿਸਤਾਨ ਸਰਕਾਰ ਨੇ ਵੀ ਦਖਲ ਦਿੱਤਾ ਹੈ ਅਤੇ ਲਿਖਤੀ ਰੂਪ 'ਚ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਦੀ ਕਾਰਵਾਈ 'ਤੇ ਇਤਰਾਜ਼ ਜਤਾਇਆ ਹੈ। ਇਸ 'ਚ ਅਫਗਾਨਿਸਤਾਨ ਅਤੇ ਭਾਰਤ ਦੇ ਸਾਲਾਂ ਪੁਰਾਣੇ ਦੋਸਤਾਨਾ ਰਿਸ਼ਤਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਅਫਗਾਨਿਸਤਾਨ ਸਰਕਾਰ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਅਟਾਰੀ ਬਾਰਡਰ 'ਤੇ ਭਾਰਤੀ ਕਸਟਮ ਅਧਿਕਾਰੀਆਂ ਵੱਲੋਂ ਅਫਗਾਨੀ ਡਰਾਈਫਰੂਟ ਦੀਆਂ ਪੇਟੀਆਂ ਨੂੰ ਪਾੜਿਆ ਜਾ ਰਿਹਾ ਹੈ। ਇਕ ਵਾਰ ਡਰਾਈਫਰੂਟ ਦੀ ਪੈਕਿੰਗ ਫਟ ਜਾਣ ਨਾਲ ਦੁਬਾਰਾ ਉਸ ਤਰ੍ਹਾਂ ਦੀ ਪੈਕਿੰਗ ਨਹੀਂ ਹੁੰਦੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਵਪਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਅਤੇ ਅਫਗਾਨੀ ਡਰਾਈਫਰੂਟ ਦਾ ਅਕਸ ਵੀ ਮਾਰਕੀਟ 'ਚ ਖ਼ਰਾਬ ਹੋ ਰਿਹਾ ਹੈ।

380 ਕਿਲੋ ਹੈਰੋਇਨ ਦੇ ਮਾਮਲੇ 'ਚ ਵੀ ਮਾਸਟਰਮਾਈਂਡ ਹੈ ਹਾਜੀ ਅਤੇ ਅਹਿਮਦ
ਦਿੱਲੀ, ਸੋਨੀਪਤ ਅਤੇ ਮੁੰਬਈ ਪੋਰਟ 'ਤੇ 380 ਕਿਲੋ ਹੈਰੋਇਨ ਫੜੇ ਜਾਣ ਦੇ ਮਾਮਲੇ ਵਿਚ ਵੀ ਕ੍ਰਾਈਮ ਬ੍ਰਾਂਚ ਨੇ ਅਫਗਾਨਿਸਤਾਨ ਦੇ ਹਾਜੀ ਅਤੇ ਉਸ ਦੇ ਦਿੱਲੀ ਵਿਚ ਡਰਾਈਫਰੂਟ ਏਜੰਟ ਅਹਿਮਦ ਨੂੰ ਮਾਸਟਰਮਾਈਂਡ ਮੰਨਿਆ ਹੈ। ਹਾਜੀ ਅਫਗਾਨਿਸਤਾਨ 'ਚ ਹੋਣ ਕਾਰਨ ਗ੍ਰਿਫਤਾਰ ਨਹੀਂ ਹੋ ਸਕਿਆ। ਦਿੱਲੀ 'ਚ ਰਹਿਣ ਵਾਲੇ ਅਫਗਾਨੀ ਅਹਿਮਦ ਅਤੇ ਦਿੱਲੀ ਦੇ ਲਾਜਪਤ ਨਗਰ ਦੇ ਆਟੋ ਚਾਲਕ ਅਤੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਤੈਫਲ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


author

Anuradha

Content Editor

Related News