ਫਰਜ਼ੀ ਤਰੀਕੇ ਨਾਲ ਪਾਸਪੋਰਟ ਬਣਵਾ ਰਿਹਾ ਅਫਗਾਨੀ ਵਿਦਿਆਰਥੀ ਗ੍ਰਿਫਤਾਰ

Wednesday, Dec 20, 2017 - 08:42 AM (IST)

ਫਰਜ਼ੀ ਤਰੀਕੇ ਨਾਲ ਪਾਸਪੋਰਟ ਬਣਵਾ ਰਿਹਾ ਅਫਗਾਨੀ ਵਿਦਿਆਰਥੀ ਗ੍ਰਿਫਤਾਰ

ਚੰਡੀਗੜ੍ਹ (ਸੰਦੀਪ) : ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਫਰਜ਼ੀ ਪਾਸਪੋਰਟ ਅਪਲਾਈ ਕਰਨ ਦੇ ਮਾਮਲੇ ਵਿਚ ਸੈਕਟਰ-26 ਥਾਣਾ ਪੁਲਸ ਨੇ ਸੈਕਟਰ-26 ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਬੀ. ਏ. ਫਾਈਨਲ ਦੀ ਪੜ੍ਹਾਈ ਕਰ ਰਹੇ ਅਫਗਾਨੀ ਵਿਦਿਆਰਥੀ ਨੂੰ ਕਾਬੂ ਕੀਤਾ ਹੈ। ਪੁਲਸ ਨੇ ਵਿਦਿਆਰਥੀ ਖਿਲਾਫ ਪਾਸਪੋਰਟ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਵਿਦਿਆਰਥੀ ਕੋਲੋਂ ਆਧਾਰ ਕਾਰਡ ਵੀ ਮਿਲਿਆ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ ਕਿ ਉਸ ਨੇ ਇਹ ਆਧਾਰ ਕਾਰਡ ਕਿਸ ਦੀ ਮਦਦ ਨਾਲ ਬਣਵਾਇਆ ਸੀ।
3 ਸਾਲ ਪਹਿਲਾਂ ਆਇਆ ਸੀ ਭਾਰਤ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਫਗਾਨੀ ਵਿਦਿਆਰਥੀ 3 ਸਾਲ ਪਹਿਲਾਂ ਚੰਡੀਗੜ੍ਹ ਵਿਚ ਪੜ੍ਹਨ ਲਈ ਆਇਆ ਸੀ। ਉਸ ਨੇ ਇੰਡੀਆ ਤੋਂ ਪਾਸਪੋਰਟ ਬਣਵਾਉਣ ਲਈ ਆਨਲਾਈਨ ਅਪਲਾਈ ਕੀਤਾ ਸੀ। ਉਸ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਪਲਾਈ ਕੀਤਾ ਸੀ ਪਰ ਜਦੋਂ ਪੁਲਸ ਕੋਲ ਪਾਸਪੋਰਟ ਦੀ ਵੈਰੀਫਿਕੇਸ਼ਨ ਆਈ ਤਾਂ ਜਾਂਚ ਦੌਰਾਨ ਸਾਰਾ ਫਰਜ਼ੀਵਾੜਾ ਸਾਹਮਣੇ ਆ ਗਿਆ। ਪੁਲਸ ਨੇ ਮੁਲਜ਼ਮ ਖਿਲਾਫ ਪਾਸਪੋਰਟ ਐਕਟ ਤਹਿਤ ਕੇਸ ਦਰਜ ਕੀਤਾ ਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਉਸ ਨੂੰ ਦਿੱਲੀ ਤੋਂ ਕਾਬੂ ਕੀਤਾ। ਮੁਲਜ਼ਮ ਕੋਲੋਂ ਚੰਡੀਗੜ੍ਹ ਦੇ ਪਤੇ ਦੇ ਆਧਾਰ ਕਾਰਡ ਤੋਂ ਇਲਾਵਾ ਹੋਰ ਸਥਾਨਕ ਦਸਤਾਵੇਜ਼ ਵੀ ਮਿਲੇ ਹਨ। 


Related News