ਵਿਆਹੇ ਵਿਅਕਤੀ ਨਾਲ ਪ੍ਰੇਮ ਸੰਬੰਧ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲਾਈ ਲੜਕੇ ਦੇ ਘਰ ਨੂੰ ਅੱਗ

Thursday, Sep 01, 2022 - 02:24 AM (IST)

ਵਿਆਹੇ ਵਿਅਕਤੀ ਨਾਲ ਪ੍ਰੇਮ ਸੰਬੰਧ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲਾਈ ਲੜਕੇ ਦੇ ਘਰ ਨੂੰ ਅੱਗ

ਮਲੋਟ (ਜੁਨੇਜਾ) : ਆਪਣੀ ਲੜਕੀ ਦੇ ਵਿਆਹੇ ਹੋਏ ਲੜਕੇ ਨਾਲ ਪ੍ਰੇਮ ਸੰਬੰਧਾਂ ਤੋਂ ਖਫ਼ਾ ਕੁਝ ਵਿਅਕਤੀਆਂ ਨੇ ਬੀਤੀ ਰਾਤ ਪਿੰਡ ਸਰਾਵਾਂ ਬੋਦਲਾਂ ਵਿਖੇ ਉਕਤ ਲੜਕੇ ਦੇ ਘਰ ਨੂੰ ਅੱਗ ਲਾ ਦਿੱਤੀ। ਇਸ ਸਬੰਧੀ ਗੁਰਦੀਪ ਕੌਰ ਪਤਨੀ ਜਸਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਦੇ ਵੱਡੇ ਲੜਕੇ ਜਤਿੰਦਰ ਸਿੰਘ ਨੇ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ। ਜਤਿੰਦਰ ਸਿੰਘ ਵਿਆਹਿਆ ਹੋਇਆ ਹੈ ਤੇ ਉਸ ਦੇ ਤਿੰਨ ਬੱਚੇ ਵੀ ਹਨ, ਜਿਸ ਕਰਕੇ ਲੜਕੀ ਦੇ ਪਰਿਵਾਰ ਵਿਚ ਰੋਸ ਤੇ ਗੁੱਸਾ ਸੀ।

ਇਹ ਵੀ ਪੜ੍ਹੋ : ਸਹੇਲੀ ਨੂੰ ਮਿਲਣ ਗਈ ਵਿਧਵਾ ਔਰਤ ਦੇ ਘਰ ਚੋਰਾਂ ਨੇ ਲਾਈ ਸੰਨ੍ਹ

ਗੁਰਦੀਪ ਕੌਰ ਅਨੁਸਾਰ ਉਹ ਲੜਾਈ-ਝਗੜੇ ਤੋਂ ਡਰਦੇ ਘਰ ਨੂੰ ਤਾਲੇ ਮਾਰ ਕੇ ਮੇਰੇ ਪੇਕੇ ਪਿੰਡ ਝੌਰੜ ਵਿਖੇ ਰਹਿਣ ਲੱਗ ਪਏ। ਬੀਤੀ ਰਾਤ ਸਵਾ 11 ਵਜੇ ਮੁੱਦਈ ਦੇ ਦਿਓਰ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਅੱਗ ਲੱਗੀ ਹੋਈ ਹੈ। ਮੁੱਦਈ ਔਰਤ ਨੇ ਦੱਸਿਆ ਕਿ ਉਨ੍ਹਾਂ ਕੋਲ ਪੁੱਜਣ ਦਾ ਕੋਈ ਸਾਧਨ ਨਹੀਂ ਸੀ, ਇਸ ਲਈ ਉਨ੍ਹਾਂ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰਕੇ ਪੁਲਸ ਨੂੰ ਸੂਚਿਤ ਕਰ ਦਿੱਤਾ। ਸਵੇਰੇ ਜਦੋਂ ਉਹ ਆਪਣੇ ਪਤੀ ਅਤੇ ਛੋਟੇ ਲੜਕੇ ਵਰਿੰਦਰ ਸਿੰਘ ਨਾਲ ਉਥੇ ਪੁੱਜੀ ਤਾਂ ਘਰ ਦੇ ਬਾਹਰ ਇਕੱਠ ਸੀ। ਅੰਦਰ ਤਾਲੇ ਟੁੱਟੇ ਹੋਏ ਸਨ ਅਤੇ ਫਰਿੱਜ, ਅਲਮਾਰੀ, ਐੱਲ. ਸੀ. ਡੀ. ਤੇ ਇਨਵਰਟਰ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।

PunjabKesari

ਇਹ ਵੀ ਪੜ੍ਹੋ : GST ਵਿਭਾਗ ਨੇ ਰੋਕੀ ਵੀਡੀਓ ਕੋਚ ਬੱਸ, ਲਾਇਆ ਸਵਾ 2 ਲੱਖ ਦਾ ਜੁਰਮਾਨਾ

ਉਨ੍ਹਾਂ ਦੀ ਗੁਆਂਢਣ ਨੇ ਦੱਸਿਆ ਕਿ ਕਾਲੀ ਸਿੰਘ ਪੁੱਤਰ ਸੁੱਚਾ ਸਿੰਘ, ਪਿੰਦਰ ਸਿੰਘ ਪੁੱਤ ਚਾਨਣ ਸਿੰਘ, ਗੁਰਜਿੰਦਰ ਸਿੰਘ ਉਰਫ ਰਿੰਕੂ ਪੁੱਤਰ ਸੁਖਦੇਵ ਸਿੰਘ ਅਤੇ ਸਹਿਜਪ੍ਰੀਤ ਸਿੰਘ ਪੁੱਤਰ ਪਿੰਦਰ ਸਿੰਘ ਨੇ ਉਨ੍ਹਾਂ ਦੇ ਘਰ ’ਤੇ ਪੈਟਰੋਲ ਪਾ ਕੇ ਅੱਗ ਲਾਈ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਗੁਰਦੀਪ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਕਾਲੀ ਸਿੰਘ ਨੂੰ ਛੱਡ ਕੇ ਬਾਕੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News