ਚੰਡੀਗੜ੍ਹ 'ਚ ਮਹਿਲਾ ਵਕੀਲ ਦੇ ਘਰ NIA ਦੀ ਰੇਡ ਦਾ ਵਿਰੋਧ, ਵਕੀਲਾਂ ਨੇ ਬੰਦ ਰੱਖਿਆ ਕੰਮਕਾਜ

10/18/2022 2:21:36 PM

ਚੰਡੀਗੜ੍ਹ (ਹਾਂਡਾ) : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਮੰਗਲਵਾਰ ਨੂੰ ਮਹਿਲਾ ਵਕੀਲ ਦੇ ਘਰ ਕੀਤੀ ਛਾਪੇਮਾਰੀ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਬਾਰ ਦੇ ਪ੍ਰਧਾਨ ਸੰਤੋਖਵਿੰਦਰ ਸਿੰਘ ਨੇ ਇਸ ਛਾਪੇਮਾਰੀ ਨੂੰ ਵਕੀਲ ਅਤੇ ਕਲਾਈਂਟ ਵਿਚਕਾਰ ਨਿੱਜਤਾ ਦੇ ਖ਼ਿਲਾਫ਼ ਦੱਸਿਆ ਹੈ ਅਤੇ ਕੰਮਕਾਜ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਚਲਾਈਆਂ ਗੋਲੀਆਂ

ਜ਼ਿਕਰਯੋਗ ਹੈ ਕਿ ਜਿਸ ਮਹਿਲਾ ਵਕੀਲ ਸ਼ੈਲੀ ਸ਼ਰਮਾ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਉਹ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੀ ਵਕੀਲ ਹੈ। ਐੱਨ. ਆਈ. ਏ. ਦਾ ਦਾਅਵਾ ਹੈ ਕਿ ਵਕੀਲ ਦੇ ਰਾਹੀਂ ਵਿਦੇਸ਼ 'ਚ ਬੈਠੇ ਗੈਂਗਸਟਰ ਸੂਚਨਾਵਾਂ ਨੂੰ ਇਧਰ-ਉਧਰ ਕਰ ਰਹੇ ਸਨ। ਐੱਨ. ਆਈ. ਏ. ਵੱਲੋਂ ਮਹਿਲਾ ਵਕੀਲ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਗਿਆ ਹੈ। ਮਹਿਲਾ ਵਕੀਲ ਸੈਕਟਰ-27 'ਚ ਰਹਿੰਦੀ ਹੈ।

ਇਹ ਵੀ ਪੜ੍ਹੋ : ਰੂਹ ਕੰਬਾਊ ਘਟਨਾ : ਨਸ਼ੇੜੀ ਜਵਾਈ ਨੇ ਪਤਨੀ ਸਣੇ ਜ਼ਿੰਦਾ ਸਾੜਿਆ ਸਹੁਰਾ ਪਰਿਵਾਰ, ਮਾਰੇ ਲਲਕਾਰੇ (ਤਸਵੀਰਾਂ)

ਬਾਰ ਐਸੋਸੀਏਸ਼ਨ ਵਲੋਂ ਮਹਿਲਾ ਵਕੀਲ ਦੇ ਘਰ ਕੀਤੀ ਛਾਪੇਮਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ। ਇਸ ਘਟਨਾ ਦੇ ਵਿਰੋਧ 'ਚ ਬਾਰ ਐਸੋਸੀਏਸ਼ਨ ਨੇ ਹਾਈਕੋਰਟ 'ਚ ਵਕੀਲਾਂ ਦੀ ਕਾਰਵਾਈ ਅੱਜ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਅੱਜ ਐੱਨ. ਆਈ. ਏ. ਨੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐੱਨ. ਸੀ. ਆਰ. 'ਚ ਕਈ ਥਾਵਾਂ 'ਤੇ ਸਵੇਰੇ ਛਾਪੇਮਾਰੀ ਕੀਤੀ ਸੀ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਗੈਂਗਸਟਰਾਂ, ਅੱਤਵਾਦੀਆਂ ਅਤੇ ਨਸ਼ਾ ਤਸਕਰਾਂ ਦੇ ਨੈਕਸਸ 'ਤੇ ਕਾਰਵਾਈ ਕਰਨ ਲਈ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News