India-Australia ਵਿਚਾਲੇ World Cup Final ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲੱਗੀਆਂ ਇਹ ਪਾਬੰਦੀਆਂ

Saturday, Nov 18, 2023 - 09:14 AM (IST)

ਚੰਡੀਗੜ੍ਹ (ਸੰਦੀਪ) : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਤਵਾਰ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਪੁਲਸ ਨੇ ਸੜਕਾਂ ’ਤੇ ਉੱਚੀ ਆਵਾਜ਼ 'ਚ ਸੰਗੀਤ ਵਜਾਉਣ, ਪਟਾਕੇ ਚਲਾਉਣ, ਹੰਗਾਮਾ ਕਰਨ ਅਤੇ ਆਵਾਜਾਈ ਸਮੇਤ ਕਾਨੂੰਨ ਵਿਵਸਥਾ 'ਚ ਵਿਘਨ ਪੈਦਾ ਕਰਨ ’ਤੇ ਰੋਕ ਲਗਾ ਦਿੱਤੀ ਹੈ। ਪੁਲਸ ਨੇ ਇਹ ਐਡਵਾਈਜ਼ਰੀ ਜ਼ਿਲ੍ਹਾ ਮੈਜਿਸਟਰੇਟ ਵਲੋਂ ਆਵਾਜ਼ ਪ੍ਰਦੂਸ਼ਣ (ਨਿਯਮ ਅਤੇ ਕੰਟਰੋਲ) ਨਿਯਮ, 2000 ਤਹਿਤ ਜਾਰੀ ਕੀਤੇ ਗਏ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 9 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ, ਜਾਣੋ ਕਿਉਂ ਲਿਆ ਗਿਆ ਵੱਡਾ Action

ਅਜਿਹੇ 'ਚ 19 ਨਵੰਬਰ ਨੂੰ ਗੁਜਰਾਤ 'ਚ ਹੋਣ ਵਾਲੇ ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਕੇ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ। ਪੁਲਸ ਨੇ ਕਿਹਾ ਹੈ ਕਿ ਆਗਿਆ ਤੋਂ ਬਿਨਾਂ ਜਨਤਕ ਥਾਂ ’ਤੇ 5 ਜਾਂ ਇਸ ਤੋਂ ਵੱਧ ਲੋਕ ਬਿਨਾਂ ਕਾਰਨ ਇਕੱਠੇ ਨਹੀਂ ਹੋ ਸਕਦੇ। ਉੱਥੇ ਪਟਾਕੇ ਨਹੀਂ ਚਲਾ ਸਕਦੇ। ਰਾਤ 10 ਵਜੇ ਤੋਂ ਬਾਅਦ ਜਨਤਕ ਥਾਵਾਂ ’ਤੇ ਡੀ. ਜੇ., ਕਾਰ ਸੰਗੀਤ, ਢੋਲ, ਬੀਟ ਆਦਿ ਉੱਚੀ ਆਵਾਜ਼ 'ਚ ਨਹੀਂ ਵਜਾਏ ਜਾਣਗੇ।

ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਲਈ ਖ਼ੁਸ਼ਖ਼ਬਰੀ, ਅੱਜ ਵੱਡਾ ਤੋਹਫ਼ਾ ਦੇਣ ਜਾ ਰਹੇ CM ਮਾਨ

ਇਸ ਦੇ ਨਾਲ ਹੀ ਬਿਨਾਂ ਮਨਜ਼ੂਰੀ ਦੇ ਕਿਸੇ ਵੀ ਸਕਰੀਨ ਨੂੰ ਓਪਨ 'ਚ ਮੈਚ ਲਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਮੈਚ ਦੌਰਾਨ ਕੋਈ ਜਲੂਸ ਆਦਿ ਨਹੀਂ ਕੱਢਿਆ ਜਾਵੇਗਾ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।
PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News