ਪੰਜਾਬ 'ਚ Red Alert ਮਗਰੋਂ ਕਰਫ਼ਿਊ ਵਰਗੇ ਹਾਲਾਤ, ਸੂਬਾ ਵਾਸੀਆਂ ਲਈ ਜਾਰੀ ਹੋਈ Advisory

Wednesday, Jun 19, 2024 - 10:00 AM (IST)

ਲੁਧਿਆਣਾ (ਖੁਰਾਣਾ) : ਦੁਪਹਿਰ ਸਮੇਂ ਆਸਮਾਨ ਤੋਂ ਵਰ੍ਹ ਰਹੇ ਚੰਗਿਆੜੇ ਅਤੇ ਸਰੀਰ ਨੂੰ ਝੁਲਸਾ ਦੇਣ ਵਾਲੀ ਅੱਗ ਉਗਲਦੀ ਧੁੱਪ ਕਾਰਨ ਪੰਜਾਬ ਦੇ ਹਾਲਾਤ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕਰੀਬ 45 ਡਿਗਰੀ ਤੋਂ ਪਾਰ ਪੁੱਜੇ ਤਾਪਮਾਨ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੀਆਂ ਭੀੜ ਵਾਲੀਆਂ ਸੜਕਾਂ ’ਤੇ ਚਾਰੇ ਪਾਸੇ ਚੁੱਪ ਪੱਸਰੀ ਹੋਈ ਹੈ ਅਤੇ ਸੜਕਾਂ 'ਤੇ ਕਰਫ਼ਿਊ ਵਰਗੇ ਹਾਲਾਤ ਬਣੇ ਹੋਏ ਹਨ। ਭਿਆਨਕ ਗਰਮੀ ਕਾਰਨ ਉਦਯੋਗਿਕ ਨਗਰੀ ਲੁਧਿਆਣਾ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਖ਼ਾਲੀ ਪਈਆਂ ਹੋਈਆਂ ਹਨ ਅਤੇ ਮਹਾਨਗਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਲੱਗਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਸਮੇਤ ਹੋਰ ਜ਼ਰੂਰੀ ਸਾਮਾਨ ਦੀਆਂ ਰੇਹੜੀਆਂ-ਫੜ੍ਹੀਆਂ ਗਾਇਬ ਹੋ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ ਕਰ 'ਤਾ ਵੱਡਾ ਐਲਾਨ (ਵੀਡੀਓ)

ਅੱਗ ਉੱਗਲ ਰਹੀ ਤੇਜ਼ ਧੁੱਪ ਅਤੇ ਭਿਆਨਕ ਗਰਮੀ ਕਾਰਨ ਹੁਣ ਲੋਕਾਂ ਦੀ ਚਮੜੀ ਤੱਕ ਵੀ ਸੜਨ ਲੱਗੀ ਹੈ। ਲਗਾਤਾਰ ਵਿਗੜਦੇ ਜਾ ਰਹੇ ਹਾਲਾਤ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਦੌਰਾਨ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇ ਸਮੇਂ ਦੌਰਾਨ ਜੇਕਰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਣ, ਨਹੀਂ ਤਾਂ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਹੀ ਕਰੋ। ਗੱਲਬਾਤ ਕਰਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਲੋਕਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਚਿਹਰੇ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਢਕੋ ਤਾਂ ਕਿ ਉਨ੍ਹਾਂ ਦੀ ਸਰੀਰ ’ਤੇ ਕਿਸੇ ਵੀ ਤਰ੍ਹਾਂ ਸਿੱਧੀ ਧੁੱਪ ਨਾ ਪਵੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ 19 ਜੂਨ ਨੂੰ ਹਲਕੀ ਬਾਰਸ਼ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਰਹਿਣਗੀਆਂ।

ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਹੋਣਗੀਆਂ ਬਦਲੀਆਂ, CM ਮਾਨ ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ (ਵੀਡੀਓ)
ਰਿਕਸ਼ਾ ਵਾਲੇ ਵੀ ਗਰਮੀ ਨਾਲ ਹੋਏ ਬੇਹਾਲ
ਲਗਾਤਾਰ ਅੱਗ ਉਗਲ ਰਹੀ ਭਿਆਨਕ ਗਰਮੀ ਤੋਂ ਪਰੇਸ਼ਾਨ ਹੋ ਚੁੱਕੇ ਰਿਕਸ਼ਾ ਚਾਲਕਾਂ ਨੂੰ ਵੀ ਸੜਕਾਂ ’ਤੇ ਸਵਾਰੀ ਤੱਕ ਨਹੀਂ ਮਿਲ ਰਹੀ, ਜਿਸ ਕਾਰਨ ਸਾਈਕਲ, ਰਿਕਸ਼ਾ, ਆਟੋ ਰਿਕਸ਼ਾ, ਰੇਹੜੀ-ਫੜ੍ਹੀ ਚਾਲਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਦੁਪਹਿਰ ਸਮੇਂ ਮਿਹਨਤਕਸ਼ ਲੋਕ ਸੜਕਾਂ ਕੰਢੇ ਲੱਗੇ ਰੁੱਖਾਂ ਅਤੇ ਉੱਚੀਆਂ ਇਮਾਰਤਾਂ ਦੀਆਂ ਕੰਧਾਂ ਦੇ ਸਹਾਰੇ ਮਿਲਣ ਵਾਲੀ ਛਾਂ ਦਾ ਆਸਰਾ ਲੈ ਕੇ ਅਰਾਮ ਕਰਦੇ ਦਿਖਾਈ ਦੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News