ਆਕਸੀਜਨ ਦੀ ਢੋਆ-ਢੁਆਈ ਦੇ ਰੇਟ ’ਚ ਸੋਧ, ਮਾਰਕੀਟ ਰੁਝਾਨ ਅਨੁਸਾਰ ਹੋਵੇਗਾ ਰੇਟ

Tuesday, May 04, 2021 - 01:41 PM (IST)

ਆਕਸੀਜਨ ਦੀ ਢੋਆ-ਢੁਆਈ ਦੇ ਰੇਟ ’ਚ ਸੋਧ, ਮਾਰਕੀਟ ਰੁਝਾਨ ਅਨੁਸਾਰ ਹੋਵੇਗਾ ਰੇਟ

ਚੰਡੀਗੜ੍ਹ (ਅਸ਼ਵਨੀ) : ਸੂਬੇ ਵਿਚ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਦੀ ਨਿਰਵਿਘਨ ਅਤੇ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਹੋਰ ਸੂਬਿਆਂ ਅਤੇ ਸੂਬੇ ਵਿਚਲੇ ਏਅਰ ਸੈਪਰੇਸ਼ਨ ਤੇ ਰੀਫਿਲਿੰਗ ਯੂਨਿਟਾਂ ਤੋਂ ਆਕਸੀਜਨ ਦੀ ਢੋਆ-ਢੁਆਈ ਦੇ ਰੇਟ ਮੌਜੂਦਾ ਮਾਰਕੀਟ ਰੁਝਾਨ ਦੇ ਹਿਸਾਬ ਨਾਲ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਿਚ ਇਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ। ਮੁੱਖ ਸਕੱਤਰ ਨੇ ਕਿਹਾ ਕਿ ਟਰਾਂਸਪੋਰਟ ਮਹਿਕਮੇ ਵਲੋਂ ਰਸਮੀ ਹੁਕਮ ਜਾਰੀ ਕਰਨ ਤੋਂ ਬਾਅਦ ਇਸ ਫ਼ੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਵਲੋਂ ਮੌਜੂਦਾ ਮਾਰਕੀਟ ਰੁਝਾਨ ਦੇ ਅਨੁਸਾਰ ਆਵਾਜਾਈ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਮੈਡੀਕਲ ਆਕਸੀਜਨ ਦੀਆਂ ਦਰਾਂ ਅਤੇ ਟਰਾਂਸਪੋਰਟ ਮਹਿਕਮੇ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਢੋਆ-ਢੁਆਈ ਦਰਾਂ ਬਾਰੇ ਲਾਗੂ ਕੇਂਦਰ ਦੇ ਨਿਰਦੇਸ਼ਾਂ ਦੇ ਮੱਦੇਨਜਰ, ਪਹਿਲਾਂ ਦੀਆਂ ਟੈਂਡਰ ਸ਼ਰਤਾਂ, ਜੇ ਕੋਈ ਹੈ, ਤਾਂ ਗੈਸ ਦੀਆਂ ਦਰਾਂ / ਕੀਮਤਾਂ ਤੈਅ ਕਰਨ ਸਬੰਧੀ ਅਤੇ ਇਸਦੀ ਆਵਾਜਾਈ ਨੂੰ ਇਸ ਹੱਦ ਤੱਕ ਸੋਧਿਆ ਮੰਨਿਆ ਜਾਵੇਗਾ ਕਿ ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੱਜ ਦੇ ਹੁਕਮਾਂ ਅਨੁਸਾਰ ਟ੍ਰਾਂਸਪੋਰਟਰਾਂ ਨੂੰ ਮਹਿਕਮੇ ਵਲੋਂ ਐੱਲ. ਐੱਮ. ਓ. ਦੀ ਅਸਲ ਦਰ ਅਨੁਸਾਰ ਸਮੇਤ ਆਕਸੀਜਨ ਪਲਾਂਟਾਂ ਤੋਂ ਲਿਆਉਣ- ਲਿਜਾਣ ਦੇ ਖਰਚੇ ਨਾਲ ਅਦਾਇਗੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਕਾਂਗਰਸ ਨੇ ਕੋਰੋਨਾ ਦੇ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ

ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ (ਜੀ. ਐੱਮ. ਸੀ.) ਵਿਖੇ ਇਕ ਐੱਲ. ਐੱਮ. ਓ. ਸਟੋਰੇਜ ਟੈਂਕ ਤੁਰੰਤ ਸਥਾਪਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਇਕ ਹੋਰ ਅਹਿਮ ਫੈਸਲਾ ਲਿਆ ਗਿਆ, ਜਿਸ ਅਧੀਨ ਪਸ਼ੂ ਪਾਲਣ ਮਹਿਕਮੇ ਨਾਲ ਸਮਝੌਤੇ ਅਧੀਨ ਪਸ਼ੂਆਂ ਦੇ ਵੀਰਜ ਨੂੰ ਇਕ ਤੋਂ ਦੂਜੀ ਥਾਂ ’ਤੇ ਲਿਜਾਣ ਲਈ ਵਰਤੇ ਜਾਂਦੇ ਨਾਈਟ੍ਰੋਜਨ ਵਾਲੇ ਟੈਂਕਰਾਂ ਨੂੰ ਤੁਰੰਤ ਵਿਹਲੇ ਕਰਨ ਅਤੇ ਉਨ੍ਹਾਂ ਨੂੰ ਮੌਜੂਦਾ ਸਥਿਤੀ ਵਿਚ ਸੁਧਾਰ ਤੱਕ ਮੈਡੀਕਲ ਆਕਸੀਜਨ ਲਈ ਵਰਤਿਆ ਜਾਵੇਗਾ।

ਇਹ ਵੀ ਪੜ੍ਹੋ : ਲੋਕਾਂ ਨੇ ਨਵੀਆਂ ਗਾਈਡਲਾਇਨਜ਼ ਨੂੰ ਛਿੱਕੇ ’ਤੇ ਟੰਗਿਆ, ਬਾਜ਼ਾਰਾਂ ’ਚ ਦਿਖੀ ਆਮ ਦਿਨਾਂ ਵਾਂਗ ਭੀੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Anuradha

Content Editor

Related News