ਚੰਡੀਗੜ੍ਹ : ਆਧਾਰ ਅਪਡੇਟ ਕਰਾਉਣ ਵਾਲੇ ਲੋਕ ਭਾਰੀ ਮੁਸੀਬਤ ''ਚ
Tuesday, Mar 27, 2018 - 08:17 AM (IST)

ਚੰਡੀਗੜ੍ਹ (ਸਾਜਨ) : ਯੂਨੀਕ ਅਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ. ਆਈ. ਡੀ. ਏ. ਆਈ.) ਦੇ ਸੈਕਟਰ-17 ਸਥਿਤ ਦਫਤਰ 'ਚ ਆਧਾਰ ਕਾਰਡ 'ਚ ਅਪਡੇਟ ਕਰਾਉਣ ਵਾਲਿਆਂ ਲਈਆਂ ਲਾਈਨਾਂ ਲੱਗ ਗਈਆਂ ਹਨ ਪਰ ਦੂਜੇ ਪਾਸੇ ਦਫਤਰ ਦਾ ਸਰਵਰ ਬਿਲਕੁਲ ਡਾਊਨ ਹੈ। ਇਸ ਕਾਰਨ ਲੋਕਾਂ ਨੂੰ ਦਿਨ 'ਚ ਕਈ-ਕਈ ਘੰਟੇ ਦਫਤਰ 'ਚ ਇੰਤਜ਼ਾਰ ਲਈ ਬੈਠਣਾ ਪੈ ਰਿਹਾ ਹੈ। ਇਹ ਹਾਲ ਸਿਰਫ ਦਫਤਰ ਹੀ ਨਹੀਂ, ਸਗੋਂ ਸੈਕਟਰ-17 ਦੇ ਪ੍ਰੋਵੀਡੈਂਟ ਫੰਡ ਦਫਤਰ 'ਚ ਵੀ ਕੰਪਿਊਟਰ ਨੈੱਟਵਰਕ ਇੰਝ ਹੀ ਪੂਰੀ ਤਰ੍ਹਾਂ ਜਾਮ ਪਿਆ ਹੈ। ਕੇਂਦਰ ਸਰਕਾਰ ਦੇ ਦਫਤਰਾਂ 'ਚ ਜਿੱਥੇ-ਜਿੱਥੇ ਇੰਟਰਨੈੱਟ ਤੋਂ ਕੰਮ ਹੋ ਰਿਹਾ ਹੈ, ਉੱਥੇ ਡਿਜੀਟਲ ਇੰਡੀਆ ਸਕੀਮ ਫਲਾਪ ਸਾਬਿਤ ਹੋ ਰਹੀ ਹੈ। ਫੌਜੀ ਅਧਿਕਾਰੀ ਦੀ ਪਤਨੀ ਸ਼ੀਲਾ ਦੇਵੀ ਨੇ ਦੱਸਿਆ ਕਿ ਉਹ ਕਾਫੀ ਦਿਨਾਂ ਤੋਂ ਦਫਤਰ ਦੇ ਚੱਕਰ ਕੱਟ ਰਹੀ ਹੈ, ਉਸ ਨੇ ਆਧਾਰ ਕਾਰਡ 'ਚ ਕੁਝ ਬਦਲਾਅ ਕਰਾਉਣੇ ਹਨ, ਕਿਉਂਕਿ ਬੈਂਕ ਨੇ ਡਿਟੇਲ ਅਪਡੇਟ ਕਰਨ ਨੂੰ ਕਿਹਾ ਹੈ। ਉਸ ਨੇ ਦੱਸਿਆ ਕਿ 3 ਦਿਨਾਂ ਬਾਅਦ ਉਸ ਦੀ ਬੇਟੀ ਦਾ ਵਿਆਹ ਹੈ ਪਰ ਆਧਾਰ ਕਾਰਡ ਅਪਡੇਟ ਨਹੀਂ ਹੋ ਰਿਹਾ, ਜਿਸ ਕਾਰਨ ਬੈਂਕ ਨੇ ਪੈਨਸ਼ਨ ਦਾ ਪੈਸਾ ਰੋਕਿਆ ਹੋਇਆ ਹੈ।