ਆਧਾਰ ਨੰਬਰ ਪੈਨਸ਼ਨ ਦੇ ਬੈਂਕ ਖਾਤਿਆਂ ਨਾਲ ਲਿੰਕ ਕਰਾਉਣਾ ਜ਼ਰੂਰੀ

Saturday, Sep 09, 2017 - 11:25 AM (IST)

ਆਧਾਰ ਨੰਬਰ ਪੈਨਸ਼ਨ ਦੇ ਬੈਂਕ ਖਾਤਿਆਂ ਨਾਲ ਲਿੰਕ ਕਰਾਉਣਾ ਜ਼ਰੂਰੀ

ਮੋਹਾਲੀ (ਨਿਆਮੀਆਂ) : ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅਮ੍ਰਿਤ ਬਾਲਾ ਨੇ ਦੱਸਿਆ ਕਿ ਜ਼ਿਲੇ ਦੇ ਪੈਨਸ਼ਨ ਲਾਭਪਾਤਰੀਆਂ, ਜਿਨ੍ਹਾਂ ਨੂੰ ਕਿਸੇ ਕਾਰਨ ਨਵੰਬਰ, ਦਸੰਬਰ 2016 ਅਤੇ ਜਨਵਰੀ 2017 ਦੀ ਪੈਨਸ਼ਨ ਨਹੀਂ ਮਿਲੀ, ਉਹ ਆਪਣੇ ਆਧਾਰ ਨੰਬਰ ਪੈਨਸ਼ਨ ਦੇ ਬੈਂਕ ਖਾਤਿਆਂ ਨਾਲ ਬੈਂਕ 'ਚ ਜਾ ਕੇ ਲਿੰਕ ਕਰਵਾਉਣ ਤੇ ਆਪਣੇ ਆਧਾਰ ਕਾਰਡ ਤੇ ਬੈਂਕ ਖਾਤੇ ਦੀ ਫੋਟੋ ਕਾਪੀ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਮੋਹਾਲੀ ਦੇ ਕਮਰਾ ਨੰਬਰ 432 ਵਿਚ ਜਮ੍ਹਾ ਕਰਵਾਉਣ, ਤਾਂ ਜੋ ਜਿਨ੍ਹਾਂ ਲਾਭਪਾਤਰੀਆਂ ਨੂੰ ਪੈਨਸ਼ਨ ਨਹੀਂ ਪ੍ਰਾਪਤ ਹੋਈ, ਉਨ੍ਹਾਂ ਦੀ ਪੈਨਸ਼ਨ ਦੀ ਅਦਾਇਗੀ ਕੀਤੀ ਜਾ ਸਕੇ।
 


Related News