ਅੰਮ੍ਰਿਤਸਰ ਵਿਖੇ ਐਡੀਸ਼ਨਲ SHO ਨਰਿੰਦਰ ਸਿੰਘ ਗ੍ਰਿਫ਼ਤਾਰ, ਲੁਧਿਆਣਾ ਬਲਾਸਟ ਮਾਮਲੇ ਨਾਲ ਜੁੜੇ ਤਾਰ
Friday, Jul 29, 2022 - 11:51 AM (IST)
ਅੰਮ੍ਰਿਤਸਰ (ਸੰਜੀਵ)— ਸਪੈਸ਼ਲ ਟਾਸਕ ਫ਼ੋਰਸ ਦਿਹਾਤੀ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਥਾਣਾ ਲੋਪੋਕੇ ਦੇ ਐਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸਿੰਘ ਨੂੰ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਹ ਖ਼ੁਲਾਸਾ ਉਦੋਂ ਹੋਇਆ ਜਦੋਂ ਐੱਸ. ਟੀ. ਐੱਫ਼ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਪਹੁੰਚੀ ਅਤੇ ਉਸ ਦੀ ਪਤਨੀ ਨੇ ਐੱਸ. ਟੀ. ਐੱਫ਼. ਅਧਿਕਾਰੀਆਂ ਨੂੰ ਕਿਹਾ ਕਿ ਪ੍ਰੋਟੈਕਸ਼ਨ ਮਨੀ ਲੈਣ ਦੇ ਬਾਵਜੂਦ ਹੁਣ ਕੀ ਕਰਨ ਆਏ ਹੋ।
ਇਹ ਵੀ ਪੜ੍ਹੋ: ਵਿਦੇਸ਼ਾਂ ’ਚ ‘ਰੱਖੜੀ’ ਭੇਜਣੀ ਭੈਣਾਂ ਲਈ ਹੋਵੇਗੀ ਸੌਖੀ, ਡਾਕ ਮਹਿਕਮੇ ਨੇ ਕੀਤੀਆਂ ਇਹ ਤਿਆਰੀਆਂ
ਐੱਸ. ਟੀ. ਐੱਫ਼ ਨੂੰ ਇੰਝ ਲੱਗਾ ਪਤਾ
ਲੁਧਿਆਣਾ ਬਲਾਸਟ ਤੋਂ ਬਾਅਦ ਜਾਂਚ ’ਚ ਜੁਟੀ ਐੱਸ. ਟੀ. ਐੱਫ਼. ਦੇ ਹੱਥ ਕੁਝ ਅਜਿਹੇ ਸੁਰਾਗ ਲੱਗੇ ਸਨ, ਜਿਸ ’ਤੇ ਆਈ. ਐੱਸ. ਆਈ. ਏਜੰਟ ਦੇ ਤੌਰ ’ਤੇ ਕੰਮ ਕਰਨ ਵਾਲੇ ਪ੍ਰਮੁੱਖ ਸਿੰਘ ਅਤੇ ਉਸ ਦੇ ਸਾਥੀ ਦਿਲਬਾਗ ਬਾਗੋਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਮੁਖੀ ਨੇ ਮੰਨਿਆ ਕਿ ਉਸ ਨੇ ਐਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸਿੰਘ ਨੂੰ 10 ਲੱਖ ਦੀ ਪ੍ਰੋਡਕਸ਼ਨ ਮਨੀ ਦੇ ਤੌਰ ’ਤੇ ਦਿੱਤੇ ਹੋਏ ਹਨ ਤਾਂਕਿ ਪੁਲਸ ਨੂੰ ਉਸ ਵਾਰ-ਵਾਰ ਤੰਗ ਨਾ ਕਰੇ। ਇਸ ਖ਼ੁਲਾਸੇ ਤੋਂ ਬਾਅਦ ਐੱਸ. ਟੀ. ਐੱਫ਼. ਨੇ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਲੈ ਕੇ ਅਲਰਟ 'ਤੇ ਜਲੰਧਰ ਦਾ ਸਿਵਲ ਹਸਪਤਾਲ, ਮੈਡੀਕਲ ਅਫ਼ਸਰਾਂ ਨੂੰ ਦਿੱਤੀਆਂ ਹਦਾਇਤਾਂ
ਲੁਧਿਆਣਾ ਬਲਾਸਟ ਦੇ ਦੋਸ਼ੀ ਅਤੇ ਨਸ਼ਾ ਤਸਕਰਾਂ ਨੂੰ ਬਚਾ ਰਿਹਾ ਸੀ ਐਡੀਸ਼ਨਲ ਐੱਸ. ਐੱਚ. ਓ.
ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ’ਚ ਹਥਿਆਰਾਂ ਨੂੰ ਪੰਜਾਬ ’ਚ ਸਪਲਾਈ ਕਰਨ ਵਾਲੇ ਪ੍ਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਨੂੰ ਬਚਾਉਣ ਲਈ ਥਾਣਾ ਲੋਪੋਕੇ ਦਾ ਐਡੀਸ਼ਨਲ ਐੱਸ. ਐੱਚ. ਓ. ਕੰਮ ਕਰ ਰਿਹਾ ਸੀ। ਪ੍ਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਉਹੀ ਸ਼ਖ਼ਸ ਹਨ, ਜਿਨ੍ਹਾਂ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਗਈ ਆਈ. ਡੀ. ਦੀ ਖੇਪ ਲੁਧਿਆਣਾ ਬਲਾਸਟ ’ਚ ਇਸਤੇਮਾਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਮੇਲਾ ਭਲਕੇ ਤੋਂ, ਟ੍ਰੈਫਿਕ ਰਹੇਗੀ ਡਾਇਵਰਟ, ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਖ਼ਾਸ ਹਦਾਇਤਾਂ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ