ਅਡਾਨੀ-ਅੰਬਾਨੀ ਵਰਗਿਆਂ ਨੂੰ ਮਦਦ ਪਹੁੰਚਾਉਣ ਲਈ ਕੀਤਾ ਜਾ ਰਿਹੈ FCI ਦਾ ਖ਼ਾਤਮਾ : ਨਵਜੋਤ ਸਿੱਧੂ

01/15/2021 6:17:07 PM

ਪਟਿਆਲਾ (ਬਿਊਰੋ) - ਮੀਡੀਆ ਸਾਹਮਣੇ ਆਏ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਮ ਕੇ ਭੜਾਸ ਕੱਢਦੇ ਹੋਏ ਕੇਂਦਰ ਦੀ ਐੱਨ.ਡੀ.ਏ. ਸਰਕਾਰ ’ਤੇ ਦੋਸ਼ ਲਾਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਮੌਜੂਦਾ ਸਰਕਾਰ ਯਾਨੀ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤੀ ਖ਼ੁਰਾਕ ਨਿਗਮ (ਐੱਫ਼.ਸੀ.ਆਈ.) ਦੇ ਸਿਰ ਕਰਜ਼ਾ ਘੱਟ ਹੋਣ ਦੀ ਥਾਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਉਸ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ।

ਸਿੱਧੂ ਨੇ ਕਿਹਾ ਕਿ 2014 ’ਚ ਐੱਫ.ਸੀ.ਆਈ. ’ਤੇ 91 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਸੀ ਪਰ ਹੁਣ ਮੋਦੀ ਦੀ ਸਰਕਾਰ ਦੇ ਸਮੇਂ 4 ਲੱਖ ਦੇ ਕਰੀਬ ਦਾ ਕਰਜ਼ਾ ਹੈ। ਸਿੱਧੂ ਨੇ ਕਿਹਾ ਕਿ ਐੱਫ.ਸੀ.ਆਈ. ਦੇਸ਼ ਦਾ ਮੁੱਢ ਬੰਨਣ ਲਈ ਸਭ ਤੋਂ ਲਾਜ਼ਮੀ ਹੈ। ਐੱਫ.ਸੀ.ਆਈ. (ਫੂਡ ਕਾਰਪੋਰੇਸ਼ਨ ਆਫ ਇੰਡੀਆ) ਇਸ ਖੇਡ ਦਾ ਵੱਡਾ ਹਿੱਸਾ ਹੈ। 

ਨਵਜੋਤ ਸਿੱਧੂ ਨੇ ਕਿਹਾ ਕਿ ਐੱਫ.ਸੀ.ਆਈ. ਲਈ ਸਰਕਾਰ ਫ਼ੰਡ ਹੀ ਜਾਰੀ ਨਹੀਂ ਕਰ ਰਹੀ। ਦੱਸ ਦੇਈਏ ਕਿ 1965 ’ਚ ਫ਼ਸਲਾਂ ਦਾ ਵਾਧੂ ਸਟਾਕ ਜਨਤਕ ਵੰਡ ਪ੍ਰਣਾਲੀ ’ਚ ਭੇਜਣ ਵਿੱਚ ਮਦਦ ਲਈ ਕੀਤੀ ਗਈ ਸੀ ਪਰ ਹੁਣ ਅਡਾਨੀ ਗਰੁੱਪ ਜਿਹੇ ਅਮੀਰ ਕਾਰਪੋਰੇਟ ਅਦਾਰਿਆਂ ਨੂੰ ਮਦਦ ਪਹੁੰਚਾਉਣ ਦੀ ਮਨਸ਼ਾ ਨਾਲ ਐੱਫ.ਸੀ.ਆਈ. ਦਾ ਖ਼ਾਤਮਾ ਕੀਤਾ ਜਾ ਰਿਹਾ ਹੈ। ਇਸ ਨਾਲ ਅਮੀਰ ਕਾਰਪੋਰੇਟ ਅਦਾਰਿਆਂ ਨੂੰ ਭਾਰੀ ਮਾਤਰਾ ’ਚ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਨੇ ਆਉਂਦੇ ਹੀ ਅਬਾਨੀਆਂ ਦੇ ਪੰਪ ਖੜ੍ਹੇ ਕਰ ਦਿੱਤੇ, ਜਿਸ ਨਾਲ ਉਸ ਨੂੰ ਦੁਗਣਾ ਫ਼ਾਇਦਾ ਹੋ ਰਿਹਾ ਹੈ। 

ਨਵਜੋਤ ਸਿੱਧੂ ਨੇ ਅਬਾਨੀ-ਅਡਾਨੀ ਨੂੰ ਲੈ ਕੇ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਬਹੁਤੇ ਰਾਜਾਂ ਵਿੱਚ ਅਡਾਨੀ ਦੇ ਸਾਇਲੋਜ਼ ਦੀ ਸਮਰੱਥਾ 8.5 ਲੱਖ ਮੀਟ੍ਰਿਕ ਟਨ ਹੈ। ਅਡਾਨੀ ਨੇ ਬਹੁਤ ਸਾਰਾ ਸਾਮਾਨ ਸਟੋਰ ਕਰਕੇ ਰੱਖਿਆ ਹੋਇਆ ਹੈ, ਜਿਸ ਦੇ ਲਈ ਉਸ ਨੇ ਅੱਗੇ ਬੰਦੇ ਰੱਖੇ ਹੋਏ ਹਨ। ਲੋੜ ਪੈਣ ’ਤੇ ਸਟੋਰ ਕੀਤੇ ਸਾਮਾਨ ਨੂੰ ਉਹ ਕਈ ਗੁਣਾਂ ਵੱਧ ਕੀਮਤ ’ਤੇ ਵੇਚ ਦਿੰਦਾ ਹੈ, ਜਿਸ ਨਾਲ ਉਸ ਭਾਰੀ ਮੁਨਾਫ਼ਾ ਹੁੰਦਾ ਹੈ। ਇਸ ਤੋਂ ਇਲਾਵਾ ਸਰਕਾਰ ਨੇ 30 ਸਾਲ ਤੱਕ ਦੇ ਕੰਟ੍ਰੈਕਟ ਅਡਾਨੀ ਦੀਆਂ ਕੰਪਨੀਆਂ ਨੂੰ ਦੇ ਦਿੱਤੇ ਹਨ ਪਰ ਕਿਸਾਨਾਂ ਲਈ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ। ਅਡਾਨੀ ਕੋਲ ਪਹਿਲਾਂ ਹੀ 8 ਲੱਖ 75 ਹਜ਼ਾਰ ਟਨ ਦੇ ਕਰੀਬ ਸਾਮਾਨ ਲੋਡ ਹੈ। 


rajwinder kaur

Content Editor

Related News