ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਅੱਜ ਤੋਂ ਬਦਲਿਆ ਸਮਾਂ, ਇਹ ਹੈ ਟਾਈਮਿੰਗ

Tuesday, Nov 05, 2019 - 12:37 AM (IST)

ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਅੱਜ ਤੋਂ ਬਦਲਿਆ ਸਮਾਂ, ਇਹ ਹੈ ਟਾਈਮਿੰਗ

ਜਲੰਧਰ,(ਅਨਿਲ ਸਲਵਾਨ) : ਆਦਮਪੁਰ ਤੋਂ ਦਿੱਲੀ ਜਾਣ ਵਾਲੀ ਸਪਾਈਸ ਜੈਟ ਫਲਾਈਟ ਦਾ ਅੱਜ ਤੋਂ 3 ਦਿਨ ਲਈ ਸਮਾਂ ਬਦਲਿਆ ਗਿਆ ਹੈ, ਜੋ ਕਿ 5, 6 ਤੇ 7 ਨਵੰਬਰ ਤਕ ਨਵੇਂ ਸਮੇਂ ਮੁਤਾਬਕ ਉਡਾਣ ਭਰੇਗੀ। ਜਾਣਕਾਰੀ ਮੁਤਾਬਕ ਸਪਾਈਸ ਜੈਟ ਦੀ ਆਦਮਪੁਰ ਲਈ ਇਕਲੌਤੀ ਫਲਾਈਟ ਹੁਣ ਨਵੇਂ ਸਮੇਂ ਮੁਤਾਬਕ 3 ਦਿਨ ਲਈ ਦਿੱਲੀ ਤੋਂ ਆਦਮਪੁਰ ਸਵੇਰੇ 09:00 ਵਜੇ ਉਡਾਣ ਭਰੇਗੀ ਤੇ 10:15 ਮਿੰਟ 'ਤੇ ਆਦਮਪੁਰ ਪਹੁੰਚੇਗੀ। ਉਥੇ ਹੀ ਇਹ ਫਲਾਈਟ ਨਵੇਂ ਸਮੇਂ ਮੁਤਾਬਕ ਆਦਮਪੁਰ ਤੋਂ 10:35 ਤੋਂ ਉਡਾਣ ਭਰੇਗੀ ਤੇ 11:50 ਵਜੇ ਦਿੱਲੀ ਪਹੁੰਚੇਗੀ।  ਜਿਨ੍ਹਾਂ ਮੁਸਾਫਿਰਾਂ ਨੇ ਇਸ ਫਲਾਈਟ 'ਚ 5 ਨਵੰਬਰ ਤੋਂ ਸਫਰ ਕਰਨਾ ਹੈ, ਉਨ੍ਹਾਂ ਨੂੰ ਸਪਾਈਸ ਜੈਟ ਵਲੋਂ ਮੈਸੇਜ, ਕਾਲ ਤੇ ਈ-ਮੇਲ ਰਾਹੀਂ ਫਲਾਈਟ ਦੇ ਸਮਾਂ ਤਬਦੀਲ ਹੋਣ ਦੀ ਸੂਚਨਾ ਦੇ ਦਿੱਤੀ ਗਈ ਹੈ।


Related News