ਰਾਤੋ-ਰਾਤ ਕਬਾੜੀਏ ਦੀ ਚਮਕੀ ਕਿਸਮਤ, ਬਣਿਆ ਕਰੋੜਪਤੀ
Monday, Aug 26, 2024 - 06:57 PM (IST)
ਆਦਮਪੁਰ (ਦਿਲਬਾਗੀ, ਚਾਂਦ)- ਪੰਜਾਬ ਵਿਚ ਰਾਤੋ-ਰਾਤ ਇਕ ਕਬਾੜੀਏ ਦੀ ਕਿਸਮਤ ਚਮਕ ਗਈ। ਰੱਖੜੀ ਬੰਪਰ ਵਿਚ ਨਿਕਲੇ ਗਏ ਇਨਾਮ ਦੌਰਾਨ ਕਬਾੜੀਆ 2.5 ਕਰੋੜ ਰੁਪਏ ਦਾ ਮਾਲਕ ਬਣ ਗਿਆ। ਕਰੋੜਪਤੀ ਬਣਨ ਵਾਲਾ ਉਕਤ ਕਬਾੜੀਆ ਆਦਮਪੁਰ ਦਾ ਰਹਿਣ ਵਾਲਾ ਹੈ। ਆਦਮਪੁਰ ਦੇ ਗ਼ਰੀਬ ਪਰਿਵਾਰ ਦੇ ਪ੍ਰੀਤਮ ਲਾਲ ਜੱਗੀ (ਉਰਫ਼ ਪ੍ਰੀਤਮ ਕਬਾੜੀਆ) ਪੁੱਤਰ ਚਰਨ ਦਾਸ ਜੱਗੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ਵਿਚ ਕਬਾੜੀਏ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਬਾੜੀਏ ਦੇ ਕੰਮ ਤੋਂ ਅੱਜ ਤੱਕ ਮੈਂ ਆਪਣਾ ਮਕਾਨ ਅਤੇ ਦੁਕਾਨ ਨਹੀਂ ਬਣਾ ਸਕਿਆ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਸੀ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, 13 ਸਾਲਾ ਬੱਚੇ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਟਰੱਕ ਦਾ ਟਾਇਰ
ਉਨ੍ਹਾਂ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਲਾਟਰੀਆਂ ਪਾ ਰਹੇ ਹਨ। ਉਸ ਸਮੇਂ ਪੰਜਾਬ ਸਰਕਾਰ ਦੀ ਲਾਟਰੀ 1 ਰੁਪਏ ਦੀ ਹੁੰਦੀ ਸੀ। ਪ੍ਰੀਤਮ ਨੇ ਕਿਹਾ ਕਿ ਪਿਛਲੇ ਹਫ਼ਤੇ ਜਲੰਧਰ ਤੋਂ ਲਾਟਰੀ ਵੇਚਣ ਆਏ ਸੇਵਕ ਨਾਮ ਦੇ ਏਜੰਟ ਕੋਲੋ ਮੈਂ ਅਤੇ ਮੇਰੀ ਪਤਨੀ ਅਨੀਤਾ ਜੱਗੀ (ਉਰਫ਼ ਬਬਲੀ) ਨੇ ਦੋਹਾਂ ਦੇ ਨਾਮ 'ਤੇ ਪੰਜਾਬ ਸਰਕਾਰ ਦਾ ਰੱਖੜੀ ਬੰਪਰ 2024 ਦਾ ਟਿਕਟ ਨੰਬਰ 452749 ਖ਼ਰੀਦਿਆ ਜੋਕਿ ਲੂਥਰਾ ਲਾਟਰੀ ਏਜੰਸੀ ਜਲੰਧਰ ਵੱਲੋਂ ਵੇਚਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਮੈਂ ਪੰਜਾਬ ਕੇਸਰੀ ਅਖ਼ਬਾਰ ਵਿਚ ਲਾਟਰੀ ਦਾ ਨਤੀਜਾ ਵੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਪਹਿਲਾ ਇਨਾਮ ਟਿਕਟ ਨੰਬਰ 452749 ਦਾ ਹੈ, ਜੋਕਿ ਮੇਰੇ ਕੋਲ ਸੀ। ਮੈਂ ਇਸ ਨੂੰ ਜ਼ਾਹਰ ਨਹੀਂ ਕੀਤਾ ਅਤੇ ਮੈਂ ਆਪਣੇ ਨਿਤਨੇਮ ਦੀ ਤਰ੍ਹਾਂ ਆਦਮਪੁਰ ਦੇ ਨਿਰੰਕਾਰੀ ਸਤਿਸੰਗ ਘਰ ਵਿਚ ਸਤਿਸੰਗ ਸੁਣਨ ਲਈ ਚਲਾ ਗਿਆ। ਜਦ ਮੈਂ ਘਰ ਆਇਆ ਤਾਂ ਮੈਨੂੰ ਜਲੰਧਰ ਤੋਂ ਲਾਟਰੀ ਵਾਲਿਆਂ ਦਾ ਫੋਨ ਆਇਆ ਕਿ ਤੁਹਾਡਾ ਰੱਖੜੀ ਬੰਪਰ ਦਾ 2.5 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।
ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਜਦ ਮੈਨੂੰ ਇਹ ਪੈਸੇ ਮਿਲ ਜਾਣਗੇ ਤਾਂ ਮੈਂ ਇਸ ਵਿਚੋਂ 25 ਫ਼ੀਸਦੀ ਪੈਸੇ ਸਮਾਜ ਸੇਵਾ ਦੇ ਕੰਮਾਂ 'ਤੇ ਗ਼ਰੀਬਾਂ ਲਈ ਖ਼ਰਚ ਕਰਾਂਗਾ। ਪ੍ਰੀਤਮ ਕਬਾੜੀਏ ਦੀ 2.5 ਕਰੋੜ ਦੀ ਲਾਟਰੀ ਨਿਕਲਣ ਦੀ ਖ਼ਬਰ ਆਦਮਪੁਰ ਵਿਚ ਅੱਗ ਵਾਂਗ ਫੈਲ ਗਈ ਅਤੇ ਪ੍ਰੀਤਮ ਕਬਾੜੀਏ ਦੇ ਘਰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ- ਸਕਾਰਪੀਓ ਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ