ਅੰਮਿ੍ਰਤਸਰ ਦੀ ਕਮਲਜੀਤ ਕੌਰ ਹੋਵੇਗੀ ਆਦਮਪੁਰ ਸਿਵਲ ਏਅਰਪੋਰਟ ਦੀ ਨਵੀਂ ਡਾਇਰੈਕਟਰ

Thursday, Jan 07, 2021 - 05:34 PM (IST)

ਅੰਮਿ੍ਰਤਸਰ ਦੀ ਕਮਲਜੀਤ ਕੌਰ ਹੋਵੇਗੀ ਆਦਮਪੁਰ ਸਿਵਲ ਏਅਰਪੋਰਟ ਦੀ ਨਵੀਂ ਡਾਇਰੈਕਟਰ

ਜਲੰਧਰ (ਸਲਵਾਨ)— ਆਦਮਪੁਰ ਸਿਵਲ ਏਅਰਪੋਰਟ ਦੀ ਡਾਇਰੈਕਟਰ ਹੁਣ ਕਮਲਜੀਤ ਕੌਰ ਹੋਵੇਗੀ। ਦਰਅਸਲ ਆਦਮਪੁਰ ਸਿਵਲ ਏਅਰਪੋਰਟ ਦੇ ਡਾਇਰੈਕਟਰ ਕੇਵਲ ਕ੍ਰਿਸ਼ਨ ਦਾ ਤਬਾਦਲਾ ਹੁਣ ਸਿਵਲ ਏਅਰਪੋਰਟ ਪਠਾਨਕੋਟ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਅੰਮਿ੍ਰਤਸਰ ਨਾਲ ਸਬੰਧ ਰੱਖਦੀ ਹੈ ਕਮਲਜੀਤ ਕੌਰ 
ਆਦਮਪੁਰ ਏਅਰਪੋਰਟ ਦੀ ਨਵੀਂ ਬਣੀ ਡਾਇਰੈਕਟਰ ਕਮਲਜੀਤ ਕੌਰ ਅੰਮਿ੍ਰਤਸਰ ਜ਼ਿਲ੍ਹੇ ਨਾਲ ਸੰਬੰਧਤ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਦਮਪੁਰ ਏਅਰਪੋਰਟ ਦੀ ਡਾਇਰੈਕਟਰ ਦੇ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਕਮਲਜੀਤ ਕੌਰ ਪਠਾਨਕੋਟ ’ਚ ਇਸੇ ਅਹੁਦੇ ’ਤੇ ਹੀ ਤਾਇਨਾਤ ਸੀ ਅਤੇ ਉਸ ਤੋਂ ਪਹਿਲਾਂ ਉਸ ਦੀ ਤਾਇਨਾਤੀ ਅੰਮਿ੍ਰਤਸਰ ’ਚ ਸੀ। 

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜ਼ਿਕਰਯੋਗ ਹੈ ਕਿ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ 2018 ਨੂੰ ਫਲਾਈਟ ਚਾਲੂ ਹੋਈ ਸੀ ਜਦਕਿ ਕ੍ਰਿਸ਼ਨ 2017 ’ਚ ਹੀ ਆਦਮਪੁਰ ਏਅਰਪੋਰਟ ’ਚ ਤਾਇਨਾਤ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਆਦਮਪੁਰ ਸਿਵਲ ਟਰਮੀਨਲ ਦੀ ਸਥਾਪਨਾ ’ਚ ਆਪਣਾ ਬੇਹੱਦ ਖ਼ਾਸ ਯੋਗਦਾਨ ਦਿੱਤਾ þ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਆਦਮਪੁਰ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਨਿਰਮਾਣ ਵੀ ਸ਼ੁਰੂ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਨਵੰਬਰ 2020 ’ਚ ਮੁੰਬਈ ਦੀ ਫਲਾਈਟ ਵੀ ਸ਼ੁਰੂ ਕੀਤੀ ਗਈ ਸੀ। 

ਇਹ ਵੀ ਪੜ੍ਹੋ :  ਗੋਰਾਇਆ ’ਚ ਵੱਡੀ ਵਾਰਦਾਤ, ਲਿਫ਼ਟ ਦੇਣ ਦੇ ਬਹਾਨੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਇਹ ਵੀ ਪੜ੍ਹੋ :  ਰੂਪਨਗਰ: ਨਾਬਾਲਗ ਕੁੜੀ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਕੀਤਾ ਗਰਭਵਤੀ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

shivani attri

Content Editor

Related News