ਆਦਮਪੁਰ ਤੋਂ ਉਡਾਣ ਭਰਨ ਵਾਲੀ ਸਪਾਈਸ ਜੈੱਟ ਫਲਾਈਟ ਦੇ ਸਮੇਂ ''ਚ ਹੋਇਆ ਬਦਲਾਅ
Thursday, Dec 19, 2019 - 10:39 AM (IST)

ਜਲੰਧਰ/ਆਦਮਪੁਰ— ਆਦਮਪੁਰ ਤੋਂ ਦਿੱਲੀ ਸਪਾਈਸ ਜੈੱਟ ਫਲਾਈਟ 'ਚ 10 ਦਿਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਸ਼ਡਿਊਲ ਸ਼ਨੀਵਾਰ 21 ਤੋਂ 31 ਦਸੰਬਰ ਤੱਕ ਲਾਗੂ ਰਹੇਗਾ। ਆਦਮਪੁਰ 'ਚ ਧੁੰਦ ਕਾਰਨ ਨਵੇਂ ਸ਼ਡਿਊਲ 'ਚ ਫਲਾਈਟ ਨੂੰ ਦੁਪਹਿਰ ਦੇ ਸਮੇਂ ਚਲਾਇਆ ਜਾਵੇਗਾ। ਸਪਾਈਸ ਜੈੱਟ ਦੀ ਫਲਾਈਟ ਸ਼ਨੀਵਾਰ ਨੂੰ ਦੁਪਹਿਰ 1.05 ਵਜੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਅਤੇ ਫਲਾਈਟ ਦਾ ਦਿੱਲੀ ਪਹੁੰਚਣ ਦਾ ਸਮਾਂ 2.20 ਵਜੇ ਰਹੇਗਾ ਅਤੇ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 11.30 ਵਜੇ ਦਾ ਹੈ ਅਤੇ ਆਦਮਪੁਰ ਦੁਪਹਿਰ 12.45 ਵਜੇ ਪਹੁੰਚੇਗੀ। ਇਸ ਤੋਂ ਪਹਿਲਾਂ ਇਹ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.20 ਵਜੇ ਚੱਲਦੀ ਹੈ ਅਤੇ ਦੁਪਹਿਰ 12.50 ਵਜੇ ਦਿੱਲੀ ਪਹੁੰਚਦੀ ਹੈ ਅਤੇ ਪਹਿਲਾਂ ਇਹ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 10.05 ਵਜੇ ਦਾ ਹੈ ਅਤੇ ਆਦਮਪੁਰ 11.20 ਵਜੇ ਪਹੁੰਚਦੀ ਹੈ।
ਸਪਾਈਸ ਜੈੱਟ ਦੀ ਫਲਾਈਟ ਆਦਮਪੁਰ-ਦਿੱਲੀ 2 ਘੰਟੇ 20 ਮਿੰਟ ਲੇਟ
ਭੋਪਾਲ 'ਚ ਮੌਸਮ ਦੀ ਖਰਾਬੀ ਕਾਰਨ ਆਦਮਪੁਰ ਤੋਂ ਦਿੱਲੀ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 2 ਘੰਟੇ 20 ਮਿੰਟ ਲੇਟ ਉਡਾਣ ਭਰੀ। ਵੇਖਣ 'ਚ ਆਇਆ ਹੈ ਕਿ ਸਪਾਈਸ ਜੈੱਟ ਕਦੇ ਮੌਸਮ ਅਤੇ ਕਦੇ ਤਕਨੀਕੀ ਖਰਾਬੀ ਕਾਰਨ ਲਗਾਤਾਰ 5ਵੇਂ ਦਿਨ ਵੀ ਲੇਟ ਰਹੀ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸੂਤਰਾਂ ਅਨੁਸਾਰ ਫਲਾਈਟ ਭੋਪਾਲ 'ਚ ਧੁੰਦ ਕਾਰਣ ਲੇਟ ਹੋਈ ਸੀ। ਭੋਪਾਲ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਹੀ ਆਦਮਪੁਰ ਭੇਜੀ ਜਾਂਦੀ ਹੈ।
ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 2 ਘੰਟੇ 25 ਮਿੰਟ ਦੀ ਦੇਰੀ ਨਾਲ ਦੁਪਹਿਰ 12.30 ਵਜੇ ਚੱਲੀ ਅਤੇ ਆਦਮਪੁਰ 2 ਘੰਟੇ 25 ਮਿੰਟ ਦੀ ਦੇਰੀ ਨਾਲ ਦੁਪਹਿਰ 1.45 ਵਜੇ ਪਹੁੰਚੀ। ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਲਈ ਚੱਲਣ ਦਾ ਸਮਾਂ ਸਵੇਰੇ 10.05 ਵਜੇ ਦਾ ਹੈ ਅਤੇ ਆਦਮਪੁਰ 11.20 ਵਜੇ ਪਹੁੰਚਦੀ ਹੈ। ਬੁੱਧਵਾਰ ਨੂੰ ਆਦਮਪੁਰ ਤੋਂ ਦਿੱਲੀ ਲਈ 2 ਘੰਟੇ 20 ਮਿੰਟ ਦੀ ਦੇਰੀ ਨਾਲ ਦੁਪਹਿਰ 2 ਵਜੇ ਚੱਲੀ ਅਤੇ ਦਿੱਲੀ 2 ਘੰਟੇ 25 ਮਿੰਟ ਦੀ ਦੇਰੀ ਨਾਲ ਬਾਅਦ ਦੁਪਹਿਰ 3.15 ਵਜੇ ਪਹੁੰਚੀ। ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.20 ਵਜੇ ਚੱਲਦੀ ਹੈ ਅਤੇ ਦੁਪਹਿਰ 12.50 ਵਜੇ ਦਿੱਲੀ ਪਹੁੰਚਦੀ ਹੈ। ਸਪਾਈਸ ਜੈੱਟ ਫਲਾਈਟ ਲਗਾਤਾਰ ਲੇਟ ਹੋਣ ਕਾਰਨ ਕੁਨੈਕਟਿੰਗ ਫਲਾਈਟ ਦੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਅਜਿਹੇ 'ਚ ਟਿਕਟ ਰੱਦ ਕਰਵਾਉਣੀ ਪੈ ਰਹੀ ਹੈ।