ਸਪਾਈਸਜੈੱਟ ਦੀਆਂ ਉਡਾਣਾਂ ਦੀ ਦੇਰੀ ਕਰਕੇ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ

Thursday, Nov 14, 2019 - 12:34 PM (IST)

ਸਪਾਈਸਜੈੱਟ ਦੀਆਂ ਉਡਾਣਾਂ ਦੀ ਦੇਰੀ ਕਰਕੇ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ

ਜਲੰਧਰ (ਸਲਵਾਨ)— ਸਪਾਈਸਜੈੱਟ ਦੀ ਫਲਾਈਟ ਦਿੱਲੀ ਤੋਂ ਆਦਮਪੁਰ ਲਈ 30 ਮਿੰਟ ਦੇਰੀ ਨਾਲ ਚੱਲੀ ਅਤੇ ਆਦਮਪੁਰ 55 ਮਿੰਟ ਦੇਰੀ ਨਾਲ ਪੁੱਜੀ। ਸਪਾਈਸਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਸਵੇਰੇ 10 ਵਜ ਕੇ 5 ਮਿੰਟ 'ਤੇ ਚੱਲਦੀ ਹੈ ਅਤੇ ਆਦਮਪੁਰ ਸਵੇਰੇ 11 ਵਜ ਕੇ 20 ਮਿੰਟ 'ਤੇ ਪਹੁੰਚਦੀ ਹੈ। ਉਥੇ ਹੀ ਬੁੱਧਵਾਰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਸਵੇਰੇ 10 ਵੱਜ ਕੇ 35 ਮਿੰਟ 'ਤੇ ਉਡਾਣ ਭਰੀ ਅਤੇ ਉਹ ਦੁਪਹਿਰ 12 ਵੱਜ ਕੇ 15 ਮਿੰਟ 'ਤੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 55 ਮਿੰਟ ਦੇਰੀ ਕਾਰਣ ਦੁਪਹਿਰ 12 ਵਜ ਕੇ 35 ਮਿੰਟ 'ਤੇ ਚੱਲੀ ਅਤੇ ਉਹ 1 ਘੰਟਾ 20 ਮਿੰਟ ਦੇਰੀ ਨਾਲ ਦੁਪਹਿਰ 2 ਵੱਜ ਕੇ 10 ਮਿੰਟ 'ਤੇ ਦਿੱਲੀ ਪਹੁੰਚੀ। ਆਦਮਪੁਰ ਤੋਂ ਦਿੱਲੀ ਲਈ ਫਲਾਈਟ 11 ਵਜ ਕੇ 40 ਮਿੰਟ 'ਤੇ ਦਿੱਲੀ ਪਹੁੰਚਦੀ ਹੈ। ਫਲਾਈਟ ਲੈਣ ਦੇ ਕਾਰਨ ਏਅਰਪੋਰਟ 'ਤੇ ਬੈਠੇ ਰਹਿਣ ਕਾਰਣ ਯਾਤਰੀ ਪਰੇਸ਼ਾਨ ਹੋਏ।


author

shivani attri

Content Editor

Related News