ਦੋਆਬਾ ਵਾਸੀਆਂ ਨੂੰ ਮੁੰਬਈ ਦੀ ਡਾਇਰੈਕਟ ਫਲਾਈਟ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

09/08/2018 6:20:27 PM

ਜਲੰਧਰ— ਦੋਆਬਾ ਵਾਸੀਆਂ ਨੂੰ ਮੁੰਬਈ ਦੀ ਡਾਇਰੈਕਟ ਫਲਾਈਟ ਲਈ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਆਦਮਪੁਰ ਏਅਰਪੋਰਟ 'ਤੇ ਸੀਮਿਤ ਸੁਵਿਧਾਵਾਂ ਦੇ ਕਾਰਨ ਸਪਾਈਸਜੈੱਟ ਨੇ ਆਦਮਪੁਰ ਦੀ ਬਜਾਏ ਕਾਨਪੁਰ ਸੈਕਟਰ ਨੂੰ ਬੋਇੰਗ ਜਹਾਜ਼ ਦੇਣ ਦਾ ਫੈਸਲਾ ਕੀਤਾ ਹੈ। ਨਵੇਂ ਸ਼ਡਿਊਲ ਮੁਤਾਬਕ ਕਾਨਪੁਰ-ਦਿੱਲੀ ਸੈਕਟਰ 'ਤੇ ਹੁਣ ਸਪਾਈਸਜੈੱਟ ਬੋਇੰਗ ਜਹਾਜ਼ ਦਾ ਸੰਚਾਲਨ ਕਰੇਗੀ। ਜੇਕਰ ਆਦਮਪੁਰ 'ਚ ਲੋੜੀਂਦੀਆਂ ਸੁਵਿਧਾਵਾਂ ਹੁੰਦੀਆਂ ਤਾਂ ਬੋਇੰਗ ਜਹਾਜ਼ ਨੂੰ ਆਦਮਪੁਰ-ਮੁੰਬਈ ਡਾਇਰੈਕਟ ਫਲਾਈਟ ਲਈ ਸੰਚਾਲਿਤ ਕੀਤਾ ਜਾਣਾ ਸੀ।

ਫਿਲਹਾਲ ਸਪਾਈਸਜੈੱਟ ਦੇ ਬੇੜੇ 'ਚ ਬੰਬਾਡੀਅਰ ਡੈਸ਼-8-ਕਿਊ-400 ਅਤੇ ਬੋਇੰਗ-737 ਜਹਾਜ਼ ਹੈ। ਆਦਮਪੁਰ ਤੋ ਯਾਤਰੀਆਂ ਦੀ ਵਾਧੂ ਭੀੜ ਨੂੰ ਦੇਖਦੇ ਹੋਏ ਸਪਾਈਸਜੈੱਟ ਅਕਤੂਬਰ ਤੋਂ ਆਦਮਪੁਰ-ਮੁੰਬਈ ਦੇ ਮੱਧ ਡਾਇਰੈਕਟ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਸੀ। ਆਦਮਪੁਰ ਤੋਂ ਮੁੰਬਈ ਦੀ ਦੂਰੀ ਅਤੇ ਸੰਭਾਵੀ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਇਸ ਸੈਕਟਰ 'ਤੇ ਬੋਇੰਗ ਜਹਾਜ਼ ਦਾ ਸੰਚਾਲਨ ਕਰਨ ਦੀ ਯੋਜਨਾ ਸੀ। ਬੋਇੰਗ ਜਹਾਜ਼ ਨਿਊਨਤਮ 149 ਯਾਤਰੀ ਲੈ ਜਾਂਦਾ ਹੈ। ਮੌਜੂਦਾ ਸਮੇਂ 'ਚ ਆਦਮਪੁਰ ਸਿਵਲ ਏਅਰਪੋਰਟ 'ਤੇ 78 ਯਾਤਰੀਆਂ ਲਈ ਜ਼ਰੂਰੀ ਸੁਵਿਧਾਵਾਂ ਵੀ ਉਪਲਬੱਧ ਹੋਣੀਆਂ ਬਾਕੀ ਹਨ।

ਟੈਕਸੀ ਟ੍ਰੈਕ ਤੋਂ ਬਾਹਰ ਨਿਕਲ ਜਾਣਗੇ ਬੋਇੰਗ ਦੇ ਪੰਖ
ਬੋਇੰਗ ਜਹਾਜ਼ ਦੇ ਪੰਖਾਂ ਦੀ ਚੋੜਾਈ ਇੰਨੀ ਹੈ ਕਿ ਉਹ ਮੌਜੂਦਾ ਟੈਕਸੀ ਟ੍ਰੈਕ ਤੋਂ ਬਾਹਰ ਨਿਕਲ ਜਾਣਗੇ। ਬੋਇੰਗ ਦੀ ਲੈਂਡਿੰਗ ਲਈ ਰਨਵੇ ਦੀ ਲੰਬਾਈ ਤਾਂ ਠੀਕ ਹੈ ਪਰ ਜਹਾਜ਼ ਨੂੰ ਖੜਾ ਕਰਨ ਲਈ ਵੱਡੇ ਏਪਰਨ ਦੀ ਲੋੜ ਹੈ। ਫਿਲਹਾਲ ਬੰਬ੍ਰਾਡੀਅਰ ਕਿਊ 400 ਦੇ ਲਈ ਵੀ ਇਕ ਬੇਹੱਦ ਛੋਟਾ ਏਪਰਨ ਹੈ, ਜਿਸ 'ਚ ਜਹਾਜ਼ ਮੁੜ ਨਹੀਂ ਸਕਦਾ। ਦਿੱਲੀ-ਕਾਨਪੁਰ ਸੈਕਟਰ 'ਤੇ ਸਪਾਈਸਜੈੱਟ ਨੇ ਹਾਲ ਹੀ 'ਚ ਦੁਪਹਿਰ ਦੇ ਸਮੇਂ ਇਕ ਫਲਾਈਟ ਸ਼ੁਰੂ ਕੀਤੀ ਹੈ, ਜਿਸ 'ਚ ਉਸ ਨੂੰ ਬੰਬਾਡੀਅਰ ਨੂੰ ਸੰਚਾਲਿਤ ਕੀਤਾ ਜਾਂਦਾ ਹੈ, ਜਿਸ ਨੂੰ ਸ਼ਾਮ ਦੇ ਸਮੇਂ ਦਿੱਲੀ-ਆਦਮਪੁਰ ਸੈਕਟਰ ਭੇਜਿਆ ਜਾਂਦਾ ਹੈ।


Related News