ਖੁੱਡਾ ਨਜ਼ਦੀਕ ਹੋਏ ਸੜਕ ਹਾਦਸੇ 'ਚ ਐਕਟਿਵਾ ਸਵਾਰ ਔਰਤਾਂ ਦੀ ਹੋਈ ਮੌਤ

Monday, Mar 08, 2021 - 02:10 PM (IST)

ਖੁੱਡਾ ਨਜ਼ਦੀਕ ਹੋਏ ਸੜਕ ਹਾਦਸੇ 'ਚ ਐਕਟਿਵਾ ਸਵਾਰ ਔਰਤਾਂ ਦੀ ਹੋਈ ਮੌਤ

ਟਾਂਡਾ ਉੜਮੁੜ, ( ਵਰਿੰਦਰ ਪੰਡਿਤ,ਮੋਮੀ, ਕੁਲਦੀਸ਼, ਜਸਵਿੰਦਰ)-  ਅੱਜ ਸ਼ਾਮ ਹਾਈਵੇ 'ਤੇ ਅੱਡਾ ਖੁੱਡਾ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਐਕਟਿਵਾ ਸਵਾਰ ਦਰਾਣੀ ਜੇਠਾਣੀ ਅਤੇ ਇਕ ਛੋਟਾ ਬੱਚਾ ਜਖ਼ਮੀ ਹੋ ਗਏ | ਬਾਅਦ ਵਿੱਚ ਜਖ਼ਮੀ ਔਰਤਾਂ 'ਚੋਂ ਇਕ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਕਿਸੇ ਪੁਲਸ ਅਧਿਕਾਰੀ ਦੀ ਬੁਲੇਰੋ ਗੱਡੀ ਦੀ ਲਪੇਟ 'ਚ ਆਉਣ ਕਾਰਨ ਰਜਨੀ ਪਤਨੀ ਬਲਜੀਤ ਸ਼ਰਮਾ, ਮਮਤਾ ਪਤਨੀ ਕਪਿਲ ਦੇਵ ਅਤੇ ਚਾਰ ਮਹੀਨਿਆਂ ਦਾ ਬੱਚਾ ਵਾਸੀ ਟਿੱਲੂਵਾਲ ਖੁਣਖੁਣ ਜਖ਼ਮੀ ਹੋ ਗਏ |

PunjabKesari

ਜ਼ਖ਼ਮੀਆਂ ਨੂੰ ਪੁਲਸ ਅਫਸਰ ਵੱਲੋ ਹੀ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਜਿੱਥੇ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਉਨ੍ਹਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ | ਬਾਅਦ 'ਚ ਰਜਨੀ,ਮਮਤਾ ਦੀ ਮੌਤ ਹੋ ਗਈ ਅਤੇ ਬੱਚੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ | ਟਾਂਡਾ ਪੁਲਸ ਹਾਦਸੇ ਦੀ ਜਾਂਚ 'ਚ ਜੁਟੀ ਹੋਈ ਹੈ | 


author

Bharat Thapa

Content Editor

Related News